ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਗਾ ’ਚ ਦੀਵਾਲੀ ਵਾਲੀ ਰਾਤ 6 ਦੁਕਾਨਾਂ ਸੜ ਕੇ ਸੁਆਹ

10:25 AM Nov 03, 2024 IST
ਮੋਗਾ ਵਿੱਚ ਸੜ ਕੇ ਸੁਆਹ ਹੋਈਆਂ ਦੁਕਾਨਾਂ। -ਫੋਟੋ: ਪੰਜਾਬੀ ਟ੍ਰਿਬਿਊਨ

ਮਹਿੰਦਰ ਸਿੰਘ ਰੱਤੀਅ
ਮੋਗਾ, 2 ਨਵੰਬਰ
ਇਥੇ ਦੀਵਾਲੀ ਦੀ ਲੰਘੀ ਰਾਤ ਸਥਾਨਕ ਅਨਾਜ ਮੰਡੀ ਵਿੱਚ ਆਤਿਸ਼ਬਾਜ਼ੀ ਨਾਲ ਲੱਗੀ ਅੱਗ ਕਾਰਨ ਰੈਡੀਮੇਡ ਕੱਪੜਿਆਂ ਦੀਆਂ 6 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਤਕਰੀਬਨ 8 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੁਲੀਸ ਅਤੇ ਲੋਕਾਂ ਦੀ ਮਦਦ ਨਾਲ ਕਰੀਬ 2 ਘੰਟੇ ’ਚ ਅੱਗ ਉੱਤੇ ਕਾਬੂ ਪਾਇਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਦੁਕਾਨ ਮਾਲਕ ਪਰਿਵਾਰਾਂ ਸਮੇਤ ਮੌਕੇ ਉੱਤੇ ਪੁੱਜੇ ਅਤੇ ਆਰਥਿਕ ਨੁਕਸਾਨ ਕਾਰਨ ਉਹ ਭੁੱਬਾਂ ਮਾਰ ਕੇ ਰੋ ਰਹੇ ਸਨ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਅਤੇ ਥਾਣਾ ਸਿਟੀ ਦੱਖਣੀ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਮੌਕੇ ਉਂਤੇ ਪੁੱਜ ਗਏ। ਉਨ੍ਹਾਂ ਦੱਸਿਆ ਕਿ ਮੁਢਲੀ ਜਾਣਕਾਰੀ ਮੁਤਾਬਕ ਇਹ ਅੱਗ ਆਤਿਸ਼ਬਾਜ਼ੀ ਕਾਰਨ ਲੱਗੀ ਜਾਪਦੀ ਹੈ। ਪੀੜਤ ਦੁਕਾਨਦਾਰ ਵਿਨੇ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ ਉਹ ਤਿਉਹਾਰ ਦਾ ਦਿਨ ਹੋਣ ਕਾਰਨ ਦੁਕਾਨਾਂ ਦੀ ਸਾਫ਼ ਸਫ਼ਾਈ ਕਰਕੇ ਸ਼ਾਮ ਨੂੰ ਘਰ ਗਏ ਹੀ ਸਨ ਤੇ ਪਿਛੋਂ ਇਹ ਭਾਣਾ ਵਾਪਰ ਗਿਆ।

Advertisement

Advertisement