For the best experience, open
https://m.punjabitribuneonline.com
on your mobile browser.
Advertisement

ਮੋਗਾ ’ਚ ਬੰਬੀਹਾ ਗੈਂਗ ਦੇ 6 ਮੈਂਬਰ ਹਥਿਆਰਾਂ ਤੇ ਕਾਰਾਂ ਸਣੇ ਕਾਬੂ

07:56 AM Apr 11, 2024 IST
ਮੋਗਾ ’ਚ ਬੰਬੀਹਾ ਗੈਂਗ ਦੇ 6 ਮੈਂਬਰ ਹਥਿਆਰਾਂ ਤੇ ਕਾਰਾਂ ਸਣੇ ਕਾਬੂ
ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਤੇ ਹੋਰ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਪਰੈਲ
ਇਥੇ ਸੀਆਈਏ ਸਟਾਫ਼ ਨੇ ਬੰਬੀਹਾ ਗੈਂਗ ਦੇ 6 ਨੌਜਵਾਨਾਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ। ਇਹ ਗ੍ਰਿਫ਼ਤਾਰੀ ਫ਼ਿਰੌਤੀ ਕੇਸ ’ਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਮੁਲਜ਼ਮ ਦੀ ਪੁੱਛ-ਪੜਤਾਲ ਤੋਂ ਗਰੋਹ ਦੀ ਸੂਹ ਲੱਗਣ ’ਤੇ ਕੀਤੀ ਗਈ ਹੈ। ਇਥੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ, ਐਸਪੀ (ਆਈ) ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐਸਪੀ (ਆਈ) ਹਰਿੰਦਰ ਸਿੰਘ ਡੋਡ ਅਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 3 ਪਿਸਤੌਲ 30 ਬੋਰ ਤੇ 3 ਕਾਰਤੂਸ, ਇੱਕ ਕੱਟਾ 315 ਬੋਰ ਤੇ 2 ਕਾਰਤੂਸ ਅਤੇ ਕਾਰ ਫਾਰਚੂਨਰ ਅਤੇ ਕਾਰ ਵਰਨਾ ਦੀ ਬਰਾਮਦਗੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਏਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੂੰ ਇਤਲਾਹ ਮਿਲੀ ਕਿ ਸਥਾਨਕ ਸਬ ਜੇਲ੍ਹ ਵਿਚ ਬੰਦ ਲਵਪ੍ਰੀਤ ਸਿੰਘ ਉਰਫ਼ ਲੱਭੀ, ਵਾਸੀ ਲਹੌਰੀਆ ਵਾਲਾ ਮੁਹੱਲਾ ਅਤੇ ਸੁਨੀਲ ਕੁਮਾਰ ਉਰਫ ਬਾਬਾ ਜੋ ਦਵਿੰਦਰ ਬੰਬੀਹਾ ਗੁਰੱੱਪ ਨਾਲ ਸਬੰਧ ਰੱੱਖਦੇ ਹਨ, ਦੇ ਗੈਂਗ ਵਿਚ ਕਰਨ ਵਾਸੀ ਨੇੜੇ ਚੋਖਾ ਕੰਪਲੈਕਸ ਮੋਗਾ, ਵਿੱਕੀ ਉਰਫ ਗਾਂਧੀ ਵਾਸੀ ਨਿਊ ਟਾਊਨ ਮੋਗਾ, ਹੇਮਪ੍ਰੀਤ ਸਿੰਘ ਉਰਫ ਚੀਮਾ ਵਾਸੀ ਮੋਗਾ, ਸਾਹਿਲ ਸ਼ਰਮਾ ਉਰਫ ਸ਼ਾਲੂ ਵਾਸੀ ਨਿਊ ਪ੍ਰਵਾਨਾ ਨਗਰ ਵੀ ਸ਼ਾਮਲ ਹਨ। ਇਨ੍ਹਾਂ ਕੋਲ ਨਾਜਾਇਜ਼ ਹਥਿਆਰ ਹਨ ਤੇ ਇਹ ਲੱਭੀ ਅਤੇ ਸੁਨੀਲ ਕੁਮਾਰ ਬਾਬਾ ਦੇ ਕਹਿਣ ’ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹਨ।
ਪੁਲੀਸ ਨੇ ਇਤਲਾਹ ਮਿਲਣ ਉੱਤੇ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ, ਚਿੱੱਟੇ ਰੰਗ ਦੀ ਫਾਰਚੂਨਰ ਅਤੇ ਵਰਨਾ ਸਮੇਤ ਪਿੰਡ ਮੈਹਿਣਾ ਦੇ ਬੱੱਸ ਅੱੱਡੇ ਨੇੜਿਉਂ ਕਾਬੂ ਕਰ ਲਿਆ। ਪੁਲੀਸ ਨੇ ਜੇਲ੍ਹ ’ਚ ਬੰਦ ਲੱਭੀ ਨੂੰ ਵੀ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਕੁਝ ਦਿਨ ਪਹਿਲਾਂ ਹੀ ਫ਼ਿਰੌਤੀ ਲਈ ਗੋਲੀਬਾਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਨੀਲ ਕੁਮਾਰ ਉਰਫ ਬਾਬਾ ਖ਼ਿਲਾਫ਼ ਪਹਿਲਾਂ ਵੱਖ ਵੱਖ ਥਾਣਿਆਂ ਵਿਚ 13 ਕੇਸ ਦਰਜ ਹਨ ਜਦੋਂ ਕਿ ਵਿੱਕੀ ਉਰਫ਼ ਗਾਂਧੀ ਖ਼ਿਲਾਫ਼ 6 ਕੇਸ ਦਰਜ ਹਨ।

Advertisement

Advertisement
Author Image

joginder kumar

View all posts

Advertisement
Advertisement
×