6 die as Afghan camp roof collapses in Pakistan: ਪਾਕਿਸਤਾਨ ਵਿੱਚ ਅਫਗਾਨ ਕੈਂਪ ਦੀ ਛੱਤ ਡਿੱਗੀ; 6 ਹਲਾਕ
12:24 PM Mar 09, 2025 IST
Advertisement
ਕਰਾਚੀ, 9 ਮਾਰਚ
ਕਰਾਚੀ ਦੇ ਬਾਹਰਵਾਰ ਇੱਕ ਅਫਗਾਨ ਕੈਂਪ ਵਿੱਚ ਘਰ ਦੀ ਛੱਤ ਡਿੱਗਣ ਨਾਲ ਔਰਤਾਂ ਅਤੇ ਬੱਚਿਆਂ ਸਣੇ ਛੇ ਜਣਿਆਂ ਦੀ ਮੌਤ ਹੋ ਗਈ। ਏਆਰਵਾਈ ਨਿਊਜ਼ ਅਨੁਸਾਰ ਇਹ ਘਟਨਾ ਐਤਵਾਰ ਤੜਕੇ ਗੁਲਸ਼ਨ-ਏ-ਮਯਮਾਰ ਖੇਤਰ ਵਿੱਚ ਜੰਜਾਲ ਗੋਥ ਅਫਗਾਨ ਕੈਂਪ ਵਿੱਚ ਵਾਪਰੀ।
ਪੁਲੀਸ ਅਨੁਸਾਰ ਪ੍ਰਭਾਵਿਤ ਪਰਿਵਾਰ ਖੈਬਰ ਪਖਤੂਨਖਵਾ ਦੇ ਬੰਨੂ ਦਾ ਰਹਿਣ ਵਾਲਾ ਸੀ। ਇਸ ਘਟਨਾ ਦੀ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਨਾਗਰਿਕ ਕਾਰਡ (ਏਸੀਸੀ) ਧਾਰਕਾਂ ਨੂੰ 31 ਮਾਰਚ ਤੱਕ ਦੇਸ਼ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਗਾਨ ਨਾਗਰਿਕਾਂ ਨੂੰ ਪਹਿਲੀ ਅਪਰੈਲ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ।
Advertisement
Advertisement
Advertisement
Advertisement