ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ’ਚ ਬਹੁ ਕਰੋੜੀ ਸੋਨੇ ਦੀ ਚੋਰੀ ਦੇ ਮਾਮਲੇ ’ਚ 2 ਭਾਰਤੀਆਂ ਸਣੇ 6 ਗ੍ਰਿਫ਼ਤਾਰ, ਕਈਆਂ ਦੇ ਵਾਰੰਟ ਜਾਰੀ

11:40 AM Apr 19, 2024 IST

ਓਟਵਾ, 19 ਅਪਰੈਲ
ਟੋਰਾਂਟੋ ਦੇ ਮੁੱਖ ਹਵਾਈ ਅੱਡੇ 'ਤੇ ਪਿਛਲੇ ਸਾਲ ਬਹੁ-ਕਰੋੜੀ ਡਾਲਰ ਦੇ ਸੋਨੇ ਦੀ ਚੋਰੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਛੇ ਵਿਅਕਤੀਆਂ ਵਿੱਚ ਘੱਟੋ-ਘੱਟ ਦੋ ਭਾਰਤੀ ਮੂਲ ਦੇ ਵਿਅਕਤੀ ਸ਼ਾਮਲ ਹਨ, ਜੋ ਕੈਨੇਡਾ ਦੇ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਹੈ। ਪੀਲ ਰੀਜਨਲ ਪੁਲੀਸ (ਪੀਆਰਪੀ) ਨੇ ਕਿਹਾ ਕਿ ਕੈਨੇਡੀਅਨ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਤਿੰਨ ਹੋਰ ਵਿਅਕਤੀਆਂ ਦੇ ਵਾਰੰਟ ਵੀ ਜਾਰੀ ਕੀਤੇ ਹਨ। ਪੁਲੀਸ ਦਾ ਕਹਿਣਾ ਹੈ ਕਿ 17 ਅਪਰੈਲ 2023 ਨੂੰ  ਏਅਰ ਕਾਰਗੋ ਕੰਟੇਨਰ, ਜਿਸ ਵਿੱਚ 2.2 ਕਰੋੜ ਕੈਨੇਡੀਅਨ ਡਾਲਰ ਤੋਂ ਵੱਧ ਮੁੱਲ ਦੀਆਂ ਸੋਨੇ ਦੀਆਂ ਛੜਾਂ ਤੇ ਵਿਦੇਸ਼ੀ ਮੁਦਰਾ ਸੀ, ਨੂੰ ਜਾਅਲੀ ਕਾਗਜ਼ੀ ਕਾਰਵਾਈ ਦੀ ਵਰਤੋਂ ਕਰਕੇ ਚੋਰੀ ਕੀਤਾ ਗਿਆ ਸੀ। ਸੋਨਾ ਅਤੇ ਕਰੰਸੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਤੋਂ ਏਅਰ ਕੈਨੇਡਾ ਦੀ ਫਲਾਈਟ 'ਤੇ ਪਹੁੰਚੀ ਸੀ। ਪੁਲੀਸ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਦੇ ਘੱਟੋ-ਘੱਟ ਦੋ ਸਾਬਕਾ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਇਸ ਚੋਰੀ ਵਿੱਚ ਮਦਦ ਕੀਤੀ ਸੀ। ਇੱਕ ਹੁਣ ਹਿਰਾਸਤ ਵਿੱਚ ਹੈ ਅਤੇ ਦੂਜੇ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੂਲ ਦੇ ਦੋ ਵਿਅਕਤੀਆਂ ਪਰਮਪਾਲ ਸਿੱਧੂ (54) ਅਤੇ ਅਮਿਤ ਜਲੋਟਾ (40), ਦੋਵੇਂ ਓਂਟਾਰੀਓ ਦੇ ਰਹਿਣ ਵਾਲੇ ਹਨ, ਨੂੰ ਅੰਮਾਦ ਚੌਧਰੀ (43), ਅਲੀ ਰਜ਼ਾ (37) ਅਤੇ ਪ੍ਰਸਥ ਪਰਮਾਲਿੰਗਮ (35) ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਅਪਰਾਧ ਸਮੇਂ ਸਿੱਧੂ ਏਅਰ ਕੈਨੇਡਾ ਵਿੱਚ ਕੰਮ ਕਰਦਾ ਸੀ। ਇਸ ਤੋਂ ਇਲਾਵਾ ਪੁਲੀਸ ਨੇ ਬਰੈਂਪਟਨ ਦੇ 31 ਸਾਲਾ ਸਿਮਰਨ ਪ੍ਰੀਤ ਪਨੇਸਰ ਦੇ ਵਾਰੰਟ ਜਾਰੀ ਕੀਤੇ ਹਨ, ਜੋ ਚੋਰੀ ਦੇ ਸਮੇਂ ਏਅਰ ਕੈਨੇਡਾ ’ਚ ਤਾਇਨਾਤ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਰੈਂਪਟਨ ਦੇ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਦੇ 42 ਸਾਲਾ ਅਰਸਲਾਨ ਚੌਧਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ।

Advertisement

Advertisement