ਤੂਫਾਨ ਤੋਂ ਬਾਅਦ ਕਿਊਬਾ ’ਚ 6.8 ਤੀਬਰਤਾ ਦਾ ਭੂਚਾਲ
11:52 PM Nov 10, 2024 IST
Advertisement
ਹਵਾਨਾ, 10 ਨਵੰਬਰ
6.8 magnitude earthquake shakes Cuba after hurricanes: ਪੂਰਬੀ ਕਿਊਬਾ ਵਿੱਚ ਅੱਜ ਤੂਫਾਨ ਤੋਂ ਬਾਅਦ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.8 ਦਰਜ ਕੀਤੀ ਗਈ। ਇਸ ਭੂਚਾਨ ਨੇ ਇਸ ਖੇਤਰ ਦੇ ਲੋਕਾਂ ਵਿਚ ਸਹਿਮ ਪੈਦਾ ਕਰ ਦਿੱਤਾ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਦੀ ਇੱਕ ਰਿਪੋਰਟ ਦੇ ਅਨੁਸਾਰ ਭੂਚਾਲ ਦਾ ਕੇਂਦਰ ਬਾਰਟੋਲੋਮੇ ਮੋਸੋ ਵਿਚ ਕਿਊਬਾ ਤੋਂ ਲਗਪਗ 25 ਮੀਲ (40 ਕਿਲੋਮੀਟਰ) ਦੱਖਣ ਵਿੱਚ ਸਥਿਤ ਸੀ। ਇਸ ਨਾਲ ਜਾਨੀ ਨੁਕਸਾਨ ਦੀ ਹਾਲੇ ਸੂਚਨਾ ਨਹੀਂ ਮਿਲੀ। ਇਸ ਭੂਚਾਲ ਦੇ ਵੱਡੇ ਝਟਕੇ ਕਿਊਬਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੈਂਟੀਆਗੋ ਵਿਚ ਵੀ ਮਹਿਸੂਸ ਕੀਤੇ ਗਏ। ਇਥੋਂ ਦੇ ਇਕ ਵਾਸੀ ਯੋਲਾਂਡਾ ਟੈਬੀਓ 76 ਨੇ ਕਿਹਾ ਕਿ ਭੂਚਾਲ ਆਉਣ ਤੋਂ ਬਾਅਦ ਲੋਕ ਸੜਕਾਂ ’ਤੇ ਆ ਗਏ।
Advertisement
Advertisement
Advertisement