ਸਾਈਬਰ ਅਪਰਾਧ ਰੋਕਣ ਲਈ 6.69 ਲੱਖ ਸਿਮ ਕਾਰਡ ਬਲਾਕ ਕੀਤੇ
06:20 AM Nov 28, 2024 IST
ਨਵੀਂ ਦਿੱਲੀ, 27 ਨਵੰਬਰ
ਕੇਂਦਰ ਨੇ ਦੇਸ਼ ਵਿੱਚ ਸਾਈਬਰ ਅਪਰਾਧਾਂ ’ਤੇ ਲਗਾਮ ਕੱਸਣ ਲਈ ਪੁਲੀਸ ਅਧਿਕਾਰੀਆਂ ਵੱਲੋਂ ਰਿਪੋਰਟ ਕੀਤੇ ਗਏ 6.69 ਲੱਖ ਸਿਮ ਕਾਰਡ ਤੇ 1.32 ਲੱਖ ਕੌਮਾਂਤਰੀ ਮੋਬਾਈਲ ਉਪਕਰਨ ਪਛਾਣ (ਆਈਐੱਮਈਆਈ) ਨੰਬਰ ਬਲਾਕ ਕੀਤੇ ਹਨ। ਕੇਂਦਰੀ ਗ੍ਰਹਿ ਰਾਜ ਮੰਤਰੀ ਬੀ ਸੰਜੈ ਕੁਮਾਰ ਨੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਰਾਜ ਸਭਾ ਨੂੰ ਦੱਸਿਆ ਕਿ ਕੇਂਦਰ ਸਰਕਾਰ ਅਤੇ ਦੂਰਸੰਚਾਰ ਸੇਵਾ ਦੇਣ ਵਾਲੀਆਂ (ਟੀਐਸਪੀ) ਕੰਪਨੀਆਂ ਨੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਪਛਾਣ ਕਰ ਕੇ, ਜਿਸ ਵਿੱਚ ਭਾਰਤੀ ਨੰਬਰ ਜਾਪਦੇ ਹਨ, ਨੂੰ ਬਲਾਕ ਕਰਨ ਲਈ ਇੱਕ ਪ੍ਰਣਾਲੀ ਵਿਕਸਤ ਕੀਤੀ ਹੈ। ਅਜਿਹੀਆਂ ਕਾਲਾਂ ਤੋਂ ਜਾਪਦਾ ਹੈ ਕਿ ਇਹ ਭਾਰਤ ਤੋਂ ਹੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਲਾਂ ਨੂੰ ਬਲਾਕ ਕਰਨ ਲਈ ਟੀਐੱਸਪੀ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। -ਪੀਟੀਆਈ
Advertisement
Advertisement