ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਠਮੰਡੂ ਘਾਟੀ ਵਿੱਚ 6.1 ਤੀਬਰਤਾ ਦਾ ਭੂਚਾਲ

07:29 AM Oct 23, 2023 IST

ਕਾਠਮੰਡੂ, 22 ਅਕਤੂਬਰ
ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਤੇਜ਼ 6.1 ਤੀਬਰਤਾ ਦਾ ਭੂਚਾਲ ਆਇਆ। ਕੌਮੀ ਭੂਚਾਲ ਨਿਗਰਾਨ ਅਤੇ ਖੋਜ ਕੇਂਦਰ ਅਨੁਸਾਰ ਸਵੇਰੇ 7:39 ਵਜੇ ਆਏ ਭੂਚਾਨ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਹੈ। ਭੂਚਾਲ ਦੇ ਝਟਕੇ ਬਾਗਮਤੀ ਅਤੇ ਗੰਡਕੀ ਸੂਬਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਕਾਠਮੰਡੂ ਤੋਂ 90 ਕਿਲੋਮੀਟਰ ਪੱਛਮ ਵਿੱਚ ਸਥਿਤ ਧਾਡਿੰਗ ਜ਼ਿਲ੍ਹੇ ਦੇ ਜਵਾਲਾਮੁਖੀ ਗ੍ਰਾਮੀਣ ਨਗਰ ਪਾਲਿਕਾ ਪੰਜ ਕੁਮਾਲਟਾਰੀ ਵਿੱਚ 20 ਮਕਾਨ ਢਹਿ ਗਏ ਅਤੇ 75 ਮਕਾਨਾਂ ਵਿੱਚ ਤਰੇੜਾਂ ਆਈਆਂ। ਸਾਬਕਾ ਵਾਰਡ ਪ੍ਰਧਾਨ ਕ੍ਰਿਸ਼ਨਾ ਪ੍ਰਸਾਦ ਕਾਪਰੀ ਨੇ ਦੱਸਿਆ ਕਿ ਭੂਚਾਲ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਇਸ ਜ਼ਿਲ੍ਹੇ ਵਿੱਚ ਸਵੇਰੇ 7:39 ਵਜੇ ਆਏ ਤੇਜ਼ ਝਟਕੇ ਮਗਰੋਂ 29 ਮਿੰਟਾਂ ਵਿੱਚ ਚਾਰ ਝਟਕੇ ਮਹਿਸੂਸ ਕੀਤੇ ਗਏ। ਸਥਾਨਕ ਵਾਸੀ ਰਾਜੇਸ਼ ਅਧਿਕਾਰੀ ਨੇ ਦੱਸਿਆ ਕਿ ਚਾਰ ਤੋਂ ਵੱਧ ਤੀਬਰਤਾ ਵਾਲੇ ਭੂਚਾਲ ਦੇ ਲਗਾਤਾਰ ਝਟਕਿਆਂ ਕਾਰਨ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਹੀ ਰਹੇ। ਜ਼ਿਲ੍ਹਾ ਪੁਲੀਸ ਦਫ਼ਤਾਰ ਦੇ ਸੂਚਨਾ ਅਧਿਕਾਰੀ ਅਤੇ ਡੀਐੱਸਪੀ ਸੰਤੂਲਾਲ ਪ੍ਰਸਾਦ ਜੈਸਵਾਰ ਨੇ ਦੱਸਿਆ ਕਿ ਭੂਚਾਲ ਕਾਰਨ ਨੁਕਸਾਨੇ ਗਏ ਮਕਾਨਾਂ ਬਾਰੇ ਵਿਸਥਾਰਤ ਜਾਣਕਾਰੀ ਹਾਲੇ ਇਕੱਠੀ ਕੀਤੀ ਜਾ ਰਹੀ ਹੈ। ਭੂਚਾਲ ਮਾਪ ਕੇਂਦਰ ਅਨੁਸਾਰ ਸਵੇਰੇ 8:08 ਵਜੇ 4.3 ਤੀਬਰਤਾ, 8:28 ਵਜੇ 4.3 ਤੀਬਰਤਾ ਅਤੇ 8:59 ਵਜੇ 4.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦੇ ਲਗਾਤਾਰ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫ਼ੈਲ ਗਈ।
ਨੇਪਾਲ ਵਿੱਚ ਅਕਸਰ ਭੂਚਾਲ ਆਉਂਦਾ ਰਹਿੰਦਾ ਹੈ। ਦਰਅਸਲ ਨੇਪਾਲ ਉਸ ਪਰਬਤ ਲੜੀ ’ਤੇ ਸਥਿਤ ਹੈ, ਜਿੱਥੇ ਤਿੱਬਤੀ ਅਤੇ ਭਾਰਤੀ ਟੈਕਟੋਨਿਕ ਪਲੇਟਾਂ ਮਿਲਦੀਆਂ ਹਨ ਅਤੇ ਇਹ ਹਰ ਸਦੀ ਵਿੱਚ ਇੱਕ-ਦੂਜੇ ਦੇ ਕਰੀਬ ਦੋ ਮੀਟਰ ਨੇੜੇ ਆਉਂਦੀਆਂ ਹਨ, ਜਿਸ ਦੇ ਸਿੱਟੇ ਵਜੋਂ ਦਬਾਅ ਪੈਦਾ ਹੁੰਦਾ ਹੈ ਅਤੇ ਭੂਚਾਲ ਆਉਂਦਾ ਹੈ। -ਪੀਟੀਆਈ

Advertisement

Advertisement