ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵਿੱਚ 4,754 ਕਰੋੜ ਰੁਪਏ ਵਿੱਚ ਵਿਕੇ 59 ਆਲੀਸ਼ਾਨ ਘਰ

06:40 AM Jan 10, 2025 IST

ਮੁੰਬਈ:

Advertisement

ਮੁਲਕ ਵਿੱਚ ਆਲੀਸ਼ਾਨ ਘਰਾਂ ਦੀ ਮੰਗ 2024 ਵਿੱਚ ਰਿਕਾਰਡ ਉਚਾਈ ’ਤੇ ਪਹੁੰਚ ਗਈ ਹੈ। ਪ੍ਰਾਪਰਟੀ ਕੰਸਲਟੈਂਟ ਕੰਪਨੀ ਐਨਾਰਾਕ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਬੀਤੇ ਵਰ੍ਹੇ 4,754 ਕਰੋੜ ਰੁਪਏ ਦੀ ਕੁੱਲ ਕੀਮਤ ’ਤੇ 59 ਆਲੀਸ਼ਾਨ ਘਰਾਂ ਦੀ ਵਿਕਰੀ ਹੋਈ ਹੈ। ਅਲਟਰਾ ਲਗਜ਼ਰੀ ਜਾਂ ਆਧੁਨਿਕ ਸਹੂਲਤਾਂ ਵਾਲੇ ਘਰਾਂ ਦੀ ਕੀਮਤ 40 ਕਰੋੜ ਤੋਂ ਵਧ ਹੁੰਦੀ ਹੈ। ਇਹ 2023 ਦੇ ਮੁਕਾਬਲੇ 17 ਫੀਸਦੀ ਵੱਧ ਹੈ। ਐਨਾਰਾਕ ਕੰਪਨੀ ਮੁਲਕ ਦੇ 7 ਸ਼ਹਿਰਾਂ-ਦਿੱਲੀ ਐਨਸੀਆਰ, ਮੁੰਬਈ ਮਹਾਨਗਰ ਖੇਤਰ, ਬੰਗਲੂਰੂ, ਹੈਦਰਾਬਾਦ, ਪੁਣੇ ਚੇਨਈ ਅਤੇ ਕੋਲਕਾਤਾ ਵਿੱਚ ਰੀਅਲ ਅਸਟੇਟ ਕਾਰੋਬਾਰ ’ਤੇ ਨਜ਼ਰ ਰੱਖਦੀ ਹੈ। ਐਨਾਰਾਕ ਦੇ ਚੇਅਰਮੈਨ ਅਨੁਜ ਪੁਰੀ ਨੇ ਦੱਸਿਆ ਕਿ ਕੁਲ ਮਿਲਾ ਕੇ 2024 ਵਿੱਚ 7 ਸ਼ਹਿਰਾਂ ਵਿੱਚ 59 ਅਲਟਰਾ ਲਗਜ਼ਰੀ ਘਰ ਵੇਚੇ ਗਏ ਜਿਨ੍ਹਾਂ ਦੀ ਕੁਲ ਕੀਮਤ 4757 ਕਰੋੜ ਰੁਪਏ ਸੀ। ਵੇਚੀਆਂ ਗਈਆਂ ਕੁੱਲ ਇਕਾਈਆਂ ਵਿੱਚ 53 ਅਪਾਰਟਮੈਂਟ ਅਤੇ ਛੇ ਵਿਲਾ ਸਨ। -ਪੀਟੀਆਈ

Advertisement
Advertisement