For the best experience, open
https://m.punjabitribuneonline.com
on your mobile browser.
Advertisement

ਟੋਰਾਂਟੋ ਪੁਲੀਸ ਵੱਲੋਂ 59 ਕਾਰ ਚੋਰ ਕਾਬੂ; 350 ਕਾਰਾਂ ਬਰਾਮਦ

09:11 AM Nov 03, 2024 IST
ਟੋਰਾਂਟੋ ਪੁਲੀਸ ਵੱਲੋਂ 59 ਕਾਰ ਚੋਰ ਕਾਬੂ  350 ਕਾਰਾਂ ਬਰਾਮਦ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 2 ਨਵੰਬਰ
ਟੋਰਾਂਟੋ ਪੁਲੀਸ ਵੱਲੋਂ ਕਾਰ ਚੋਰੀਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 59 ਕਾਰ ਚੋਰ ਕਾਬੂ ਕਰ ਕੇ 350 ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਪਛਾਣ ਲੁਕੋਣ ਲਈ ਕਈ ਕਾਰਾਂ ਦੀ ਵੱਢ-ਟੁੱਕ ਕੀਤੀ ਹੋਈ ਸੀ ਅਤੇ ਕਈਆਂ ਨੂੰ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਅਸਲੀ ਪਲੇਟਾਂ ਲਾਈਆਂ ਗਈਆਂ ਸਨ। ਪੁਲੀਸ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੋਰਾਂ ਵੱਲੋਂ ਚੋਰੀ ਕਰ ਕੇ ਬੈਲਜੀਅਮ ਭੇਜੀਆਂ ਗਈਆਂ ਕਾਰਾਂ ਦਾ ਪਤਾ ਲਾ ਕੇ ਉੱਥੋਂ ਉਹ ਕਾਰਾਂ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਪੁਲੀਸ ਅਧਿਕਾਰੀਆਂ ਅਨੁਸਾਰ ਚੋਰੀ ਦੀਆਂ ਕਈ ਕਾਰਾਂ ਦੇ ਵਿਨ ਨੰਬਰ ਬਦਲ ਕੇ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਰਜਿਸਟਰ ਕੀਤਾ ਗਿਆ ਸੀ। ਇਸ ਤੋਂ ਲੱਗਦਾ ਹੈ ਕਿ ਇਸ ਕੰਮ ਵਿੱਚ ਓਂਟਰੀਓ ਸੇਵਾਵਾਂ ਦੇ ਕੁਝ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਿਨ ਅਜਿਹਾ ਨੰਬਰ ਹੈ ਜੋ ਵਿਸ਼ਵ ਪੱਧਰ ’ਤੇ ਕਿਸੇ ਹੋਰ ਨਾਲ ਮੇਲ ਨਹੀਂ ਖਾਂਦਾ ਹੈ ਪਰ ਚੋਰ ਅਤੇ ਉਨ੍ਹਾਂ ਦੇ ਸਹਿਯੋਗੀ ਨੰਬਰਾਂ ਦੀ ਭੰਨ੍ਹਤੋੜ ਕਰ ਕੇ ਕਾਰ ਨੂੰ ਨਵੀਂ ਪਲੇਟ ਲਵਾ ਕੇ ਚੋਰੀ ਦਾ ਸੁਰਾਗ ਮਿਟਾ ਦਿੰਦੇ ਸਨ, ਜਿਸ ਕਰ ਕੇ ਚੋਰੀ ਦੀਆਂ ਕਾਰਾਂ ਫੜਨਾ ਔਖਾ ਹੋਇਆ ਪਿਆ ਸੀ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਇਸ ਚੋਰ ਮੋਰੀ ਨੂੰ ਬੰਦ ਕਰਨ ਵਾਸਤੇ ਹੀ ਕਾਰ ਚੋਰਾਂ ਲਈ ਸਖ਼ਤ ਕਨੂੰਨ ਤਿਆਰ ਕੀਤਾ ਗਿਆ ਹੈ, ਜਿਸ ਦੇ ਪਾਸ ਹੋਣ ਤੋਂ ਬਾਅਦ ਚੋਰਾਂ ਨੂੰ ਲੰਬੇ ਸਮੇਂ ਤੱਕ ਜੇਲ੍ਹ ਵਿੱਚ ਰੱਖਣਾ ਅਤੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਰਜਿਸਟਰ ਕਰਨ ਵਾਲਿਆਂ ਨੂੰ ਇੱਕ ਲੱਖ ਡਾਲਰ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹੜੇ 59 ਚੋਰ ਫੜੇ ਗਏ ਹਨ, ਉਨ੍ਹਾਂ ਵਿੱਚੋਂ ਕਈ ਤਾਂ ਪਹਿਲਾਂ ਹੀ ਚੋਰੀ ਦੇ ਕੇਸਾਂ ਵਿੱਚ ਜ਼ਮਾਨਤ ’ਤੇ ਹਨ।

Advertisement

Advertisement
Advertisement
Author Image

Advertisement