For the best experience, open
https://m.punjabitribuneonline.com
on your mobile browser.
Advertisement

ਦਰਿਆ ਸਤਲੁਜ ਨੇੜਿਓਂ 5750 ਲਿਟਰ ਨਾਜਾਇਜ਼ ਸ਼ਰਾਬ ਬਰਾਮਦ

06:50 AM Apr 11, 2024 IST
ਦਰਿਆ ਸਤਲੁਜ ਨੇੜਿਓਂ 5750 ਲਿਟਰ ਨਾਜਾਇਜ਼ ਸ਼ਰਾਬ ਬਰਾਮਦ
ਨਾਜਾਇਜ਼ ਸ਼ਰਾਬ ਦੀ ਭੱਠੀ ਸਮੇਤ ਪੁਲੀਸ ਪਾਰਟੀ।
Advertisement

ਪੱਤਰ ਪ੍ਰੇਰਕ
ਫਿਲੌਰ, 10 ਅਪਰੈਲ
ਆਬਕਾਰੀ ਵਿਭਾਗ ਨੇ ਅੱਜ ਦਰਿਆ ਸਤਲੁਜ ਦੇ ਨੇੜਲੇ ਪਿੰਡਾਂ ਮਿਊਂਵਾਲ, ਭੋਲੇਵਾਲ, ਮੌ ਸਾਹਿਬ, ਢਗਾਰਾ, ਸੰਗੋਵਾਲ ਤੇ ਬੁਰਜ ਟਗਾਰਾ ਵਿੱਚ ਆਬਕਾਰੀ ਇੰਸਪੈਕਟਰ ਨੂਰਮਹਿਲ ਜਲੰਧਰ ਪੱਛਮੀ ਸਰਵਣ ਸਿੰਘ ਦੀ ਅਗਵਾਈ ਹੇਠ ਛਾਪੇ ਮਾਰੇ। ਸਹਾਇਕ ਕਮਿਸ਼ਨਰ ਆਬਕਾਰੀ ਜਲੰਧਰ ਪੱਛਮੀ ਰੇਂਜ ਨਵਜੀਤ ਸਿੰਘ ਨੇ ਦੱਸਿਆ ਕਿ ਇਸ ਛਾਪੇ ਦੌਰਾਨ 2 ਡਰੱਮ ਹਰੇਕ ਵਿੱਚ 200 ਕਿਲੋਗ੍ਰਾਮ, 5 ਪਲਾਸਟਿਕ ਦੀਆਂ ਤਰਪਾਲਾਂ ਹਰੇਕ ਵਿੱਚ 400 ਕਿਲੋਗ੍ਰਾਮ ਕੁੱਲ 2500 ਕਿਲੋਗਰਾਮ ਲਾਹਨ ਅਤੇ ਇਕ ਰਬੜ ਦੀ ਟਿਊਬ ਜਿਸ ਵਿੱਚ 150 ਬੋਤਲਾਂ ਦੇ ਬਰਾਬਰ ਗੈਰਕਾਨੂੰਨੀ ਸ਼ਰਾਬ ਫੜੀ ਗਈ, ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਰਿਆ ਸਤਲੁਜ ਦੇ ਕੰਢੇ ਨੇੜਲੇ ਇੱਕ ਹੋਰ ਪਿੰਡ ਮੁੰਡੀ ਸ਼ਹਿਰੀਆਂ ਵਿੱਚ ਆਬਕਾਰੀ ਇੰਸਪੈਕਟਰ ਸਾਹਿਲ ਰੰਗਾ ਵੱਲੋਂ ਸਮੇਤ ਆਬਕਾਰੀ ਪੁਲੀਸ ਅਤੇ ਪੁਲੀਸ ਸਟੇਸ਼ਨ ਲੋਹੀਆਂ ਸਮੇਤ ਛਾਪਾ ਮਾਰਿਆ ਗਿਆ ਜਿਸ ਦੌਰਾਨ 5 ਪਲਾਸਟਿਕ ਦੀਆਂ ਤਰਪਾਲਾਂ ਹਰੇਕ ਵਿੱਚ ਲਗਭਗ 500 ਲਿਟਰ ਲਾਹਣ, ਇਕ ਪਲਾਸਟਿਕ ਡਰੱਮ ਜਿਸ ਵਿੱਚ ਲਗਭਗ 200 ਲਿਟਰ ਲਾਹਣ ਅਤੇ ਇਕ ਡਰੱਮ 100 ਲਿਟਰ ਕੁੱਲ 3250 ਕਿਲੋਗ੍ਰਾਮ ਲਾਹਣ ਅਤੇ ਇਸ ਤੋਂ ਇਲਾਵਾ 2 ਲੋਹੇ ਦੇ ਡਰੱਮ, ਇੱਕ ਪਲਾਸਟਿਕ ਡਰੱਮ, ਇੱਕ ਪਲਾਸਟਿਕ ਕੇਨ ਅਤੇ ਦੋ ਪਲਾਸਟਿਕ ਦੀਆਂ ਬਾਲਟੀਆਂ ਵੀ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×