ਪੰਚਕੂਲਾ ਵਿੱਚ ਕਰੋਨਾ ਦੇ 57 ਨਵੇਂ ਕੇਸ
04:18 PM Aug 21, 2020 IST
ਪੀਪੀ ਵਰਮਾ
ਪੰਚਕੂਲਾ, 20 ਅਗਸਤ
Advertisement
ਪੰਚਕੂਲਾ ਵਿੱਚ ਕਰੋਨਾ ਪਾਜ਼ੇਟਿਵ ਦੇ 57 ਨਵੇਂ ਕੇਸ ਸਾਹਮਣੇ ਆਏ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 75 ਸਾਲਾ ਵਿਅਕਤੀ ਦੀ ਮੌਤ ਵੀ ਕਰੋਨਾ ਕਾਰਨ ਹੋਈ ਹੈ। ਇਸ ਨਾਲ ਹੀ ਪੰਚਕੂਲਾ ਜ਼ਿਲ੍ਹੇ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਮੁਤਾਬਕ ਇਹ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ ਅਤੇ ਖੇਤਰਾਂ ਵਿੱਚੋਂ ਆਏ ਹਨ। ਹੁਣ ਤੱਕ ਜ਼ਿਲ੍ਹੇ ਵਿੱਚ 1427 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚੋਂ 459 ਲੋਕ ਜੇਰੇ ਇਲਾਜ ਹਨ।
Advertisement
Advertisement