ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਨੌਰੀ ਤੋਂ ਕੜੈਲ ਤੱਕ ਪਾਣੀ ਦੇ ਤੇਜ਼ ਵਹਾਅ ਕਾਰਨ ਘੱਗਰ ਵਿੱਚ ਪਏ 56 ਪਾੜ

08:02 AM Jul 20, 2023 IST
ਘੱਗਰ ਦਰਿਆ ਵਿੱਚ ਪੂਰੇ ਗਏ ਇੱਕ ਪਾੜ ਦੀ ਤਸਵੀਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 19 ਜੁਲਾਈ
ਸਥਾਨ ਜ਼ਿਲ੍ਹੇ ’ਚੋ ਲੰਘਦੇ ਘੱਗਰ ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਖਨੌਰੀ ਤੋਂ ਲੈ ਕੇ ਕੜੈਲ ਤੱਕ 56 ਪਾੜ ਪੈ ਗਏ ਸਨ। ਜੇ ਇੰਝ ਆਖਿਆ ਜਾਵੇ ਕਿ ਘੱਗਰ ਦਰਿਆ ਨੂੰ ਪਾਣੀ ਦੇ ਤੇਜ਼ ਵਹਾਅ ਨਾਲ ਥਾਂ-ਥਾਂ ਤੋਂ ਛੱਲਣੀ ਕਰਕੇ ਰੱਖ ਦਿੱਤਾ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜ਼ਿਲ੍ਹਾ ਸੰਗਰੂਰ ’ਚੋ ਲੰਘਦੇ ਘੱਗਰ ਦਰਿਆ ਦੀ ਲੰਬਾਈ ਕਰੀਬ 40 ਕਿਲੋਮੀਟਰ ਹੈ ਪਰ ਘੱਗਰ ਦਰਿਆ ਦੋਵੇਂ ਪਾਸੇ ਵੱਡੇ ਅਤੇ ਛੋਟੇ 56 ਪਾੜ ਪਏ ਜਿਸ ਤੋਂ ਪਾਣੀ ਦੀ ਮਾਰ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਜ਼ਿਲ੍ਹਾ ਪ੍ਰਸ਼ਾਸ਼ਨ ਦਾ ਮੰਨਣਾ ਹੈ ਕਿ ਜ਼ਿਲ੍ਹਾ ਸੰਗਰੂਰ ’ਚੋ ਲੰਘਦੇ ਘੱਗਰ ਦਰਿਆ ’ਚ 56 ਪਾੜ ਪਏ ਹਨ। ਖਨੌਰੀ ਤੋਂ ਲੈ ਕੇ ਮਕੋਰੜ ਸਾਹਬਿ ਤੱਕ ਕੁੱਲ 13 ਪਾੜ ਪਏ ਜਦੋਂ ਕਿ ਮਕਰੋੜ ਸਾਹਬਿ ਤੋਂ ਲੈ ਕੇ ਪਿੰਡ ਕੜੈਲ ਤੱਕ 43 ਪਾੜ ਪਏ ਹਨ। ਭਾਵੇਂ ਘੱਗਰ ’ਚ ਪੰਜ ਵੱਡੇ ਪਾੜ ਗਏ ਸਨ ਜਨਿ੍ਹਾਂ ’ਚੋਂ 2 ਬਨਾਰਸੀ, ਇੱਕ ਮਕੋਰੜ ਸਾਹਬਿ, ਇੱਕ ਫੂਲਦ, ਇੱਕ ਖਨੌਰੀ ਆਦਿ ਸ਼ਾਮਲ ਸਨ। ਜੇ 56 ਪਾੜਾਂ ’ਚੋ ਪੰਜ ਵੱਡੇ ਪਾੜ ਕੱਢ ਵੀ ਦਿੱਤੇ ਜਾਣ ਤਾਂ ਵੀ ਬਾਕੀ ਪਾੜ ਦੀ ਗਿਣਤੀ 51 ਰਹਿ ਗਈ ਹੈ। ਜੇ 40 ਕਿਲੋਮੀਟਰ ਦੀ ਲੰਬਾਈ ’ਚ 56 ਪਾੜ ’ਤੇ ਨਜ਼ਰ ਮਾਰੀਏ ਤਾਂ ਘੱਗਰ ’ਚ ਹਰ 1.4 ਕਿਲੋਮੀਟਰ ’ਤੇ ਪਾੜ ਪਿਆ ਹੈ।
ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਹੈ ਕਿ ਖਨੌਰੀ ਤੋਂ ਮਕੋਰੜ ਸਾਹਬਿ ਤੱਕ 13 ਅਤੇ ਮਕੋਰੜ ਸਾਹਬਿ ਤੋਂ ਕੜੈਲ ਤੱਕ ਘੱਗਰ ਵਿੱਚ 43 ਪਾੜ ਪਏ ਹਨ ਜਨਿ੍ਹਾਂ ਨੂੰ ਪੂਰਨ ਲਈ ਸਾਡੀਆਂ ਟੀਮਾਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਜੁਟੀਆਂ ਹੋਈਆਂ ਹਨ ਅਤੇ ਮੂਨਕ ਤੇ ਖਨੌਰੀ ਇਲਾਕੇ ਵਿੱਚ ਘੱਗਰ ਦਰਿਆ ਦੇ ਬੰਨ੍ਹਾਂ ਵਿੱਚ ਪਏ ਪਾੜਾਂ ਨੂੰ ਪੂਰਨ ਦਾ ਕੰਮ ਜਾਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਮੂਹ ਰਾਹਤ ਕਰਮੀ ਖ਼ਤਰੇ ਦੇ ਨਿਸ਼ਾਨ ਤੋਂ ਹਾਲੇ ਵੀ ਉਪਰ ਚੱਲ ਰਹੇ ਘੱਗਰ ਦੇ ਪਾਣੀ ਦੇ ਤੇਜ਼ ਪ੍ਰਵਾਹ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਕੋਈ ਖੜ੍ਹੋਤ ਨਹੀਂ ਆਉਣ ਦੇ ਰਹੇ ਅਤੇ ਪਾੜਾਂ ਨੂੰ ਪੂਰਨ ਦੇ ਯੋਜਨਾਬੱਧ ਉਪਰਾਲੇ ਜਾਰੀ ਹਨ। ਡੀਸੀ ਨੇ ਦੱਸਿਆ ਕਿ ਘੱਗਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ 749.6 ਫੁੱਟ ‘ਤੇ ਵਹਿ ਰਿਹਾ ਹੈ ਅਤੇ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਕੁਝ ਸਮਾਂ ਜ਼ਰੂਰ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਬੰਨ੍ਹਾਂ ਨੂੰ ਪੂਰਨ ਕਰਨ ਵਿੱਚ ਸਫ਼ਲਤਾ ਹਾਸਲ ਹੋਵੇਗੀ।

Advertisement

Advertisement
Tags :
ਕੜੈਲਕਾਰਨਖਨੌਰੀ:ਘੱਗਰਪਾਣੀ:ਵਹਾਅਵਿੱਚ
Advertisement