ਈਡੀ ਵੱਲੋਂ ਜੈੱਟ ਦੇ ਸੰਸਥਾਪਕ ਦੀਆਂ 538 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ
05:42 PM Nov 01, 2023 IST
ਨਵੀਂ ਦਿੱਲੀ, 1 ਨਵੰਬਰ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਲੰਡਨ, ਦੁਬਈ ਵਿੱਚ ਜੈੱਟ ਦੇ ਸੰਸਥਾਪਕ ਨਰੇਸ਼ ਗੋਇਲ ਦੀ 538 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕੰਪਨੀਆਂ ਦੀ 538 ਕਰੋੜ ਰੁਪਏ ਦੀਆਂ ਜਾਇਦਾਦਾਂ ਦੁਬਈ ਅਤੇ ਭਾਰਤ 'ਚ ਕਥਤਿ ਬੈਂਕ ਲੋਨ ਧੋਖਾਧੜੀ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਕੁਰਕ ਕੀਤੀਆਂ ਗਈਆਂ ਹਨ। ਇਨ੍ਹਾਂ ਜਾਇਦਾਦਾਂ ਵਿੱਚ 17 ਰਿਹਾਇਸ਼ੀ ਫਲੈਟ, ਬੰਗਲੇ ਅਤੇ ਵਪਾਰਕ ਥਾਂ ਸ਼ਾਮਲ ਹਨ। -ਪੀਟੀਆਈ
Advertisement
Advertisement