ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਾਲਸਾ ਸਕੂਲ ਦੇ 53 ਵਿਦਿਆਰਥੀ ਐੱਨਸੀਸੀ ਲਈ ਚੁਣੇ

09:09 AM Jul 07, 2024 IST
ਐੱਨਸੀਸੀ ਲਈ ਚੁਣੇ ਗਏ ਵਿਦਿਆਰਥੀ ਪ੍ਰਿੰਸੀਪਲ ਕਿਰਨਜੋਤ ਕੌਰ ਖੰਗੂੜਾ ਨਾਲ। -ਫੋਟੋ: ਬੱਬੀ

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 6 ਜੁਲਾਈ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ ਦੇ 53 ਵਿਦਿਆਰਥੀ ਐੱਨਸੀਸੀ ਲਈ ਚੁਣੇ ਗਏ ਹਨ। ਚੀਫ ਅਫਸਰ ਰਣਜੀਤ ਸਿੰਘ ਧਾਰਨੀ ਨੇ ਦੱਸਿਆ ਕਿ 23 ਬਟਾਲੀਅਨ ਐੱਨਸੀਸੀ ਰੂਪਨਗਰ ਦੇ ਕਮਾਂਡਿੰਗ ਅਫਸਰ ਕਰਨਲ ਟੀ ਵਾਈ ਐੱਸ ਬੇਦੀ ਅਤੇ ਪ੍ਰਬੰਧਕ ਅਫਸਰ ਕਰਨਲ ਆਰਕੇ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਭਰਤੀ ਕੀਤੀ ਗਈ। ਇਸ ਭਰਤੀ ਵਿੱਚ 17 ਲੜਕੀਆਂ ਤੇ 36 ਲੜਕਿਆਂ ਦੀ ਚੋਣ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਚੋਣ ਫਿਜ਼ੀਕਲ ਟੈਸਟ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਉਪਰੰਤ ਹੋਈ ਹੈ। ਇਸ ਭਰਤੀ ਨੂੰ ਕਰਨ ਲਈ ਐੱਨਸੀਸੀ ਦੇ ਅਕੈਡਮੀ ਰੂਪਨਗਰ ਵਲੋਂ ਸੂਬੇਦਾਰ ਰਣਜੀਤ ਕੁਮਾਰ ਅਤੇ ਹੌਲਦਾਰ ਪ੍ਰਸ਼ੋਤਮ ਪ੍ਰਸਾਦ ਵਿਸ਼ੇਸ਼ ਤੌਰ ਤੇ ਪੁੱਜੇ, ਜਿਨ੍ਹਾਂ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ। ਸਕੂਲ ਦੀ ਪ੍ਰਿੰਸੀਪਲ ਕਿਰਨਜੋਤ ਕੌਰ ਖੰਗੂੜਾ ਨੇ ਭਰਤੀ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਉਨ੍ਹਾਂ ਦੀ ਸਫਲਤਾ ਲਈ ਕਾਮਨਾ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਇਲਾਕੇ ਦੀ ਪੁਰਾਣੀ ਸੰਸਥਾ ਹੈ, ਜਿੱਥੇ ਸ਼ੁਰੂ ਤੋਂ ਹੀ ਐੱਨਸੀਸੀ ਚੱਲਦੀ ਆ ਰਹੀ ਹੈ। ਇਸ ਮੌਕੇ ਭਿੰਦਰ ਸਿੰਘ, ਅਵਤਾਰ ਸਿੰਘ, ਮੁਨੀਸ਼ ਭੱਲਾ, ਦਲਜੀਤ ਕੌਰ, ਰਾਜ ਰਾਣੀ, ਮੇਜਰ ਸਿੰਘ ਅਤੇ ਦਵਿੰਦਰ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement