ਡਰਾ-ਧਮਕਾ ਕੇ 51 ਲੱਖ ਠੱਗੇ
05:49 AM Nov 24, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਨਵੰਬਰ
ਚੰਡੀਗੜ੍ਹ ਦੇ ਪਿੰਡ ਡੱਡੂਮਾਜਰਾ ’ਚ ਰਹਿਣ ਵਾਲੇ ਵਿਅਕਤੀ ਨੂੰ ਮੁੰਬਈ ਪੁਲੀਸ ਤੇ ਸੀਬੀਆਈ ਦੇ ਨਾਮ ’ਤੇ ਡਰਾ-ਧਮਕਾ ਕੇ ਕਿਸੇ ਨੇ 51.27 ਲੱਖ ਰੁਪਏ ਠੱਗ ਲਏ ਹਨ। ਥਾਣਾ ਸਾਈਬਰ ਕ੍ਰਾਈਮ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਹਰੀ ਨਾਥ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਨੂੰ ਇੱਕ ਔਰਤ ਨੇ ਫੋਨ ਕਰ ਕੇ ਕਿਹਾ ਕਿ ਉਸ ਦੇ ਆਧਾਰ ਕਾਰਡ ’ਤੇ ਮੁੰਬਈ ਵਿੱਚ ਮੋਬਾਈਲ ਫੋਨ ਦਾ ਨੰਬਰ ਲਿਆ ਗਿਆ ਸੀ, ਜਿਸ ਦੀ ਵਰਤੋਂ ਮਨੀ ਲਾਂਡਰਿੰਗ ਵਿੱਚ ਕੀਤੀ ਗਈ ਹੈ। ਉਸ ਨੇ ਜਦੋਂ ਔਰਤ ਵੱਲੋਂ ਦਿੱਤੇ ਨੰਬਰ ’ਤੇ ਫੋਨ ਕੀਤਾ ਵਿਅਕਤੀ ਨੇ ਉਸ ਦੇ ਨੰਬਰ ਰਾਹੀਂ 6.53 ਕਰੋੜ ਰੁਪਏ ਦੇ ਫਰਜ਼ੀ ਲੈਣ-ਦੇਣ ਹੋਣ ਦੀ ਗੱਲ ਆਖੀ। ਮੁਲਜ਼ਮ ਨੇ ਪੀੜਤ ਨੂੰ ਡਰਾਅ-ਧਮਕਾ ਕੇ 48 ਲੱਖ ਰੁਪਏ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ 88 ਹਜ਼ਾਰ ਤੇ 1.5 ਲੱਖ ਰੁਪਏ ਹੋਰ ਲੈ ਲਏ।
Advertisement
Advertisement
Advertisement