ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਮਾਚਲ ’ਚ ਬਰਫ਼ਬਾਰੀ ਕਾਰਨ 500 ਸੜਕਾਂ ਬੰਦ

05:16 PM Mar 03, 2024 IST

ਸ਼ਿਮਲਾ, 3 ਮਾਰਚ
ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਐਤਵਾਰ ਤੜਕੇ ਬਰਫ਼ ਦੇ ਤੋਦੇ ਡਿੱਗਣ ਕਾਰਨ ਚਨਾਬ ਦੇ ਵਹਾਅ ਵਿੱਚ ਰੁਕਾਵਟ ਪੈਦਾ ਹੋ ਗਈ ਅਤੇ ਨਾਲ ਲੱਗਦੇ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਦੋ ਦਿਨਾਂ ਵਿੱਚ ਭਾਰੀ ਬਰਫ਼ਬਾਰੀ ਅਤੇ ਬਾਰਸ਼ ਕਾਰਨ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਢਿੱਗਾਂ ਡਿੱਗੀਆਂ ਹਨ, ਜਿਸ ਕਾਰਨ ਪੰਜ ਰਾਸ਼ਟਰੀ ਰਾਜ ਮਾਰਗਾਂ ਸਮੇਤ 500 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਲਾਹੌਲ ਅਤੇ ਸਪਿਤੀ ਦੇ ਜਸਰਾਟ ਪਿੰਡ ਨੇੜੇ ਦਾਰਾ ਝਰਨੇ 'ਤੇ ਬਰਫ਼ ਖਿਸਕਣ ਕਾਰਨ ਚਨਾਬ ਨਦੀ ਦਾ ਵਹਾਅ ਰੁਕ ਗਿਆ। ਉੱਚਾਈ 'ਤੇ ਸਥਿਤ ਜ਼ਿਲ੍ਹੇ 'ਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫ਼ਬਾਰੀ ਹੋਈ ਹੈ। ਲਾਹੌਲ ਉਪਮੰਡਲ ਦੇ ਟਾਂਡੀ ਪੁਲ 'ਤੇ ਬਰਫੀਲੇ ਤੂਫਾਨ ’ਚ ਕੁਝ ਦੁਕਾਨਾਂ ਦੱਬ ਗਈਆਂ। ਰਾਜ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਲਾਹੌਲ ਅਤੇ ਸਪਿਤੀ ਵਿੱਚ 290 ਤੋਂ ਵਧ, ਕਿਨੌਰ ਵਿੱਚ 75, ਚੰਬਾ ਵਿੱਚ 72, ਸ਼ਿਮਲਾ ਵਿੱਚ 35, ਕੁੱਲੂ ਵਿੱਚ 18, ਮੰਡੀ ਵਿੱਚ 16, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕਾਂ ਬੰਦ ਹਨ।

Advertisement

Advertisement