ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੱਤਰੀ ਮਹਾਸਭਾ ਦੇ ਇਜਲਾਸ ’ਚ 500 ਡੈਲੀਗੇਟ ਸ਼ਾਮਲ

10:21 AM Apr 29, 2024 IST
ਇਜਲਾਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਵਿਜੇ ਧੀਰ। -ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 28 ਅਪਰੈਲ
ਖੱਤਰੀ ਮਹਾਸਭਾ ਪੰਜਾਬ ਦਾ ਪਹਿਲਾ ਸੂਬਾ ਪੱਧਰੀ ਪ੍ਰਤੀਨਿਧ ਇਜਲਾਸ ਅੱਜ ਇੱਥੇ ਅਸ਼ੋਕ ਥਾਪਰ ਕੌਮੀ ਪ੍ਰਧਾਨ ਅਮਰ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੀ ਅਗਵਾਈ ਅਤੇ ਪ੍ਰਦੇਸ਼ ਪ੍ਰਧਾਨ ਵਿਜੇ ਧੀਰ ਐਡਵੋਕੇਟ ਮੋਗਾ ਦੀ ਪ੍ਰਧਾਨਗੀ ਵਿੱਚ ਹੋਇਆ ਜਿਸ ਵਿੱਚ ਪੰਜਾਬ ਭਰ ਤੋਂ 500 ਦੇ ਕਰੀਬ ਡੈਲੀਗੇਟ ਸ਼ਾਮਲ ਹੋਏ।
ਇਸ ਮੌਕੇ ਮਹਾਸਭਾ ਦੇ ਆਗੂ ਅਸ਼ੋਕ ਥਾਪਰ ਅਤੇ ਸੂਬਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਕਿਹਾ ਕਿ ਮਹਾਸਭਾ ਦਾ ਮੁੱਖ ਟੀਚਾ ਅਤੇ ਉਦੇਸ਼ ਪੰਜਾਬ ਦੇ 34 ਲੱਖ ਖੱਤਰੀਆਂ ਨੂੰ ਖੱਤਰੀ ਮਹਾਸਭਾ ਪੰਜਾਬ ਦੇ ਮੰਚ ਤੇ ਇੱਕਜੁੱਟ ਕਰਕੇ ਖੱਤਰੀ ਸਮਾਜ ਨੂੰ ਸਰਕਾਰੀ ਤੇ ਪ੍ਰਸ਼ਾਸਨਿਕ ਪੱਧਰ ਤੇ ਪਛਾਣ, ਮਾਨਤਾ ਤੇ ਰੁਤਬਾ ਦਿਵਾਉਣਾ ਹੈ ਤਾਂ ਜੁ ਸਰਕਾਰ ਖੱਤਰੀ ਸਮਾਜ ਬਾਰੇ ਕੋਈ ਨੀਤੀ ਜਾਂ ਫ਼ੈਸਲਾ ਲੈਣ ਤੋਂ ਪਹਿਲਾਂ ਖੱਤਰੀ ਮਹਾਸਭਾ ਨੂੰ ਭਰੋਸੇ ਵਿੱਚ ਲਵੇ। ਇਸ ਮੌਕੇ ਇੱਕ ਮਤਾ ਪਾਸ ਕਰਕੇ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਸੰਜੇ ਟੰਡਨ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਗਿਆ। ਹੋਰ ਮਤੇ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਅਮਰ ਸ਼ਹੀਦ ਸੁਖਦੇਵ ਥਾਪਰ ਦੇ ਨਾਮ ’ਤੇ ਰੱਖਣ, ਅਮਰ ਸ਼ਹੀਦ ਸੁਖਦੇਵ ਥਾਪਰ ਦੇ ਜਨਮ ਸਥਾਨ ਨੂੰ ਰਾਸ਼ਟਰੀ ਸਮਾਰਕ ਬਣਾਉਣ ਤੇ ਚੌੜਾ ਬਾਜ਼ਾਰ ਤੋਂ ਜਨਮ ਸਥਾਨ ਤੱਕ ਸਿੱਧਾ ਕੋਰੀਡੋਰ ਬਣਾਉਣ ਦੀ ਮੰਗ ਵੀ ਕੀਤੀ ਗਈ। ਜਨਰਲ ਸਕੱਤਰ ਪਵਨ ਭੰਡਾਰੀ ਤੇ ਰਮਨ ਨਹਿਰਾਂ ਨੇ ਸਭਾ ਦੇ ਉਦੇਸ਼ ਅਤੇ ਨੀਤੀਆਂ ਬਾਰੇ ਰੌਸ਼ਨੀ ਪਾਈ। ਇਜਲਾਸ ’ਚ ਵਰਕਿੰਗ ਪ੍ਰਧਾਨ ਤਰੁਨ ਬਾਂਡਾ, ਚੀਫ ਪੈਟਰਨ ਬੋਧਰਾਜ ਮਜੀਠੀਆ, ਵਿਪਿਨ ਵਿਨਾਇਕ, ਡਾ: ਐਸਕੇ ਸਿਆਲ ਅੰਮ੍ਰਿਤਸਰ, ਦਰਸ਼ਨ ਧੀਰ ਸਾਬਕਾ ਕੌਂਸਲਰ ਹੁਸ਼ਿਆਰਪੁਰ, ਦਿਨੇਸ਼ ਧੀਰ ਸੁਲਤਾਨਪੁਰ ਲੋਧੀ, ਵਿਜੇ ਕਪੂਰ ਤੇ ਵਿਜੇ ਥਾਪਰ ਪ੍ਰਧਾਨ ਚੰਡੀਗੜ੍ਹ, ਤ੍ਰਿਭਵਨ ਥਾਪਰ , ਗੁਲਸ਼ਨ ਕੁਮਾਰ ਗੁੱਲੂ ਸਮੇਤ ਪੰਜਾਬ ਭਰ ਤੋਂ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਸ਼ਾਮਲ ਹੋਏ।

Advertisement

Advertisement
Advertisement