ਮੈਡੀਕਲ ਕੈਂਪ ਵਿੱਚ 50 ਮਰੀਜ਼ਾਂ ਦੀ ਜਾਂਚ
05:42 AM Jan 06, 2025 IST
ਲਹਿਰਾਗਾਗਾ: ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਜੀਪੀਐੱਫ ਧਰਮਸ਼ਾਲਾ ਵਿੱਚ ਚਮੜੀ ਦੇ ਮਰੀਜ਼ਾਂ ਦੀ ਜਾਂਚ ਲਈ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਪਾਹੁਲਪ੍ਰੀਤ ਕੌਰ ਨੇ 50 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਫਲ ਅਤੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ। ਇਸ ਮੌਕੇ ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਚੇਅਰਮੈਨ ਸੁਰੇਸ਼ ਸਿੰਗਲਾ (ਠੇਕੇਦਾਰ) ਤੇ ਖ਼ਜ਼ਾਨਚੀ ਗੌਰਵ ਵਿੱਕੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਸੰਸਥਾਂ ਵੱਲੋਂ ਹਰ ਹਫਤੇ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਇਸ ਮੌਕੇ ਸੰਸਥਾ ਦੇ ਆਗੂ ਤਰਸੇਮ ਸਿੰਗਲਾ, ਰਾਜ ਕੁਮਾਰ ਮੈਨੇਜਰ, ਰਮੇਸ਼ ਕੁਮਾਰ ਤੇ ਜਗਸੀਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement