50 ਲੱਖ ਦੀ ਲਾਗਤ ਵਾਲੇ ਤਾਰਾਪੁਰ ਡਰੇਨ ਦਾ ਕੰਮ ਸ਼ੁਰੂ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 19 ਫਰਵਰੀ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਤਾਰਾਪੁਰ ਡਰੇਨ ਵਿੱਚ ਆਰਸੀਸੀ ਪਾਈਪ ਪਾਉਣ ਦੇ 50 ਲੱਖ ਰੁਪਏ ਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਨੇਚਰ ਪਾਰਕ, ਯਾਤਰੀ ਸੂਚਨਾ ਕੇਂਦਰ, ਭਾਈ ਜੈਤਾ ਜੀ ਯਾਦਗਾਰ ਨੂੰ ਜਲਦੀ ਲੋਕ ਅਰਪਣ ਕਰਨ ਦਾ ਐਲਾਨ ਕੀਤਾ। ਮੰਤਰੀ ਬੈਂਸ ਲਗਾਤਾਰ 14 ਦਿਨਾਂ ਤੋਂ ਹਲਕੇ ਦੇ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਦੇ ਵਿਸ਼ੇਸ਼ ਦੌਰੇ ’ਤੇ ਹਨ। ਸ੍ਰੀ ਬੈਂਸ ਨੇ ‘ਆਪ ਸਰਕਾਰ ਆਪ ਦੇ ਦੁਆਰ’ ਤਹਿਤ ਅੱਜ 100ਵੇਂ ਕੈਂਪ ਵਿੱਚ ਸ਼ਿਰਕਤ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਬਿੇੜਾ ਕੀਤਾ। ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਲਈ 44 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਾਰਡ ਨੰਬਰ- 9, 10, 11, 12 ਅਤੇ 13 ਵਿੱਚ ਵਿਸ਼ੇਸ਼ ਕੈਂਪ ਲਾਏ।
ਇਸ ਮੌਕੇ ਹਰਜੀਤ ਸਿੰਘ ਜੀਤਾ, ਜਸਵੀਰ ਸਿੰਘ ਅਰੋੜਾ, ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾ, ਜਗਜੀਤ ਸਿੰਘ ਜੱਗੀ, ਦਵਿੰਦਰ ਸਿੰਘ, ਕਮਲਜੀਤ ਸਿੰਘ, ਵਿਕਰਮ ਸਿੰਘ ਸੰਧੂ, ਗੁਰਨਾਮ ਸਿੰਘ, ਛੰਮੀ ਬਰਾਰੀ, ਦਲਜੀਤ ਸਿੰਘ ਕਾਕਾ ਨਾਨਗਰਾਂ, ਨਿਤਿਨ ਸ਼ਰਮਾ, ਪਰਮਜੀਤ ਸਿੰਘ ਮਜਾਰੀ, ਕਾਰਜਸਾਧਕ ਅਫ਼ਸਰ ਹਰਬਖਸ਼ ਸਿੰਘ, ਜਰਨੈਲ ਸਿੰਘ, ਰਣਬੀਰ ਸਿੰਘ, ਅਵਤਾਰ ਸਿੰਘ, ਜਗਪਾਲ ਸਿੰਘ, ਹਰਜੀਤ ਕੌਰ, ਮੰਗਲ ਸਿੰਘ, ਜਸਵਿੰਦਰ ਸਿੰਘ, ਮਨਿੰਦਰ ਸਿੰਘ, ਕੈਪਟਨ ਜੋਗਾ ਸਿੰਘ, ਹਰਜਾਪ ਸਿੰਘ ਹਾਜ਼ਰ ਸਨ।