For the best experience, open
https://m.punjabitribuneonline.com
on your mobile browser.
Advertisement

50 ਲੱਖ ਦੀ ਨਕਦੀ ਬਰਾਮਦ

06:39 AM Aug 20, 2023 IST
50 ਲੱਖ ਦੀ ਨਕਦੀ ਬਰਾਮਦ
Advertisement

ਪੱਤਰ ਪ੍ਰੇਰਕ
ਲਾਲੜੂ, 19 ਅਗਸਤ
ਲਾਲੜੂ ਪੁਲੀਸ ਵੱਲੋਂ ਕੀਤੀ ਨਾਕੇਬੰਦੀ ਦੌਰਾਨ ਅੰਬਾਲਾ- ਚੰਡੀਗੜ੍ਹ ਮੁੱਖ ਮਾਰਗ ’ਤੇ ਝਰਮੜੀ ਅੰਤਰ-ਰਾਜੀ ਬੈਰੀਅਰ ਵਿਖੇ 50 ਲੱਖ ਰੁਪਏ ਨਕਦੀ ਬਰਾਮਦ ਕੀਤੀ ਹੈ। ਥਾਣਾ ਮੁਖੀ ਲਾਲੜੂ ਅਜਿਤੇਸ਼ ਕੌਸਲ ਨੇ ਦੱਸਿਆ ਕਿ ਨਾਕੇ ਦੌਰਾਨ ਸ਼ੱਕੀ ਵਾਹਨਾਂ ਦੀ ਤਲਾਸ਼ੀ ਲੈਣ ’ਤੇ ਸਲੀਮ ਵਾਸੀ ਮੁਜ਼ੱਫਰਨਗਰ ਯੂ.ਪੀ, ਜੋ ਮੁਜ਼ੱਫਰਨਗਰ ਤੋਂ ਡੇਰਾਬੱਸੀ ਜਾ ਰਿਹਾ ਸੀ, ਕੋਲੋਂ 50 ਲੱਖ ਰੁਪਏ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਮਦਨ ਕਰ ਵਿਭਾਗ ਦੀ ਟੀਮ ਨੂੰ ਬਰਾਮਦ ਨਕਦੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਅਤੇ ਬਰਾਮਦ ਨਗਦੀ ਪੁਲੀਸ ਮਲਖਾਨਾ ਵਿੱਚ ਜਮ੍ਹਾਂ ਕਰਵਾਈ ਜਾਵੇਗੀ।

Advertisement

Advertisement
Author Image

Advertisement
Advertisement
×