ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ ਦੀ ਯੋਜਨਾ ਬਣਾ ਰਹੇ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ

08:44 AM Aug 21, 2024 IST

ਪੱਤਰ ਪ੍ਰੇਰਕ
ਰਤੀਆ, 20 ਅਗਸਤ
ਸ਼ਹਿਰ ਥਾਣਾ ਪੁਲੀਸ ਨੇ ਸ਼ਹਿਰ ਦੇ ਜਾਖਨ ਦਾਦੀ ਰੋਡ ’ਤੇ ਸਥਿਤ ਮਹਿਲਾ ਕਾਲਜ ਕੋਲ ਡਕੈਤੀ ਦੀ ਯੋਜਨਾ ਬਣਾ ਰਹੇ 5 ਨੌਜਵਾਨਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ, ਜਦੋਂ ਕਿ 2 ਨੌਜਵਾਨ ਫਰਾਰ ਹੋ ਗਏ। ਪੁਲੀਸ ਨੇ ਨੌਜਾਵਨਾਂ ਕੋਲੋਂ ਬੋਲੇਰੋ ਗੱਡੀ ਅਤੇ ਉਸ ਵਿੱਚ ਰੱਖੇ ਹਥਿਆਰ ਬਰਾਮਦ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਥਾਣਾ ਦੇ ਇੰਚਾਰਜ ਰਣਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਜਾਖਨ ਦਾਦੀ ਵਿੱਚ ਸਥਿਤ ਸਰਕਾਰੀ ਮਿਡਲ ਸਕੂਲ ਛਾਪਾ ਮਾਰਿਆ ਤਾਂ ਬੋਲੇਰੋ ਗੱਡੀ ਕੋਲ 7 ਨੌਜਵਾਨਾਂ ਖੜ੍ਹੇ ਸਨ। ਪੁਲੀਸ ਨੇ 5 ਲੜਕਿਆਂ ਨੂੰ ਕਾਬੂ ਕਰ ਲਿਆ, ਜਦੋਂ ਕਿ 2 ਲੜਕੇ ਮੌਕੇ ਤੋਂ ਹੀ ਭੱਜ ਗਏ। ਮੁਲਜ਼ਮਾਂ ਦੀ ਪਛਾਣ ਅਮਨਦੀਪ ਉਫਰ ਜੋਗਰਾਜ ਨਿਵਾਸੀ ਟਿੱਬਾ ਕਲੋਨੀ, ਸੰਜੀਵ ਸਿੰਘ ਉਰਫ ਗੌਰੂ ਨਿਵਾਸੀ ਖੋਖਰ ਢਾਣੀ, ਰਣਦੀਪ ਉਰਫ ਕਰਨ ਨਿਵਾਸੀ ਅਹਿਰਵਾਂ ਹੋਲ ਟਿੱਬਾ ਕਲੋਨੀ, ਹਰਸ਼ਦੀਪ ਉਰਫ ਹਰਸ਼ ਨਿਵਾਸੀ ਬਲਿਆਲਾ ਅਤੇ ਸੁਰਿੰਦਰ ਉਰਫ ਬ੍ਰਿੱਜ ਲਾਲ ਨਿਵਾਸੀ ਬਲਿਆਲਾ ਵਜੋਂ ਹੋਈ ਹੈ।
ਫਰਾਰ ਹੋਣ ਵਾਲੇ ਮੁਲਜ਼ਮਾਂ ਦੀ ਪਛਾਣ ਕ੍ਰਿਸ਼ਨ ਉਰਫ ਗਜਨੀ ਨਿਵਾਸੀ ਮੂਸਾਖੇੜਾ ਅਤੇ ਲਖਵਿੰਦਰ ਉਰਫ ਲੌਟਾ ਨਿਵਾਸੀ ਮਹਿਮੜਾ ਵਜੋਂ ਹੋਈ ਹੈ। ਪੁਲਸ ਟੀਮ ਨੇ ਮੌਕੇ ’ਤੇ ਹੀ ਬੋਲੇਰੋ ਗੱਡੀ ਦੀ ਜਾਂਚ ਪੜਤਾਲ ਕੀਤੀ ਤਾਂ ਉਸ ਵਿੱਚੋਂ 3 ਗੰਡਾਸੇ, 1 ਤਲਵਾਰ ਅਤੇ 1 ਚਾਕੂ ਬਰਾਮਦ ਕਰ ਲਿਆ। ਮੌਕੇ ’ਤੇ ਹੀ ਪਿੰਡ ਦੇ ਚੌਕੀਦਾਰ ਬਲਦੇਵ ਸਿੰਘ ਅਤੇ ਸਰਪੰਚ ਸੱਤਪਾਲ ਸਿੰਘ ਦੀ ਮੌਜੂਦਗੀ ਵਿੱਚ ਹੀ ਉਕਤ ਨੌਜਵਾਨਾਂ ਨੂੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਨੌਜਵਾਨਾਂ ਕੋਲੋ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਫਰਾਰ ਹੋਏ ਨੌਜਵਾਨਾਂ ਦੀ ਤਲਾਸ਼ ਲਈ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ।

Advertisement

Advertisement
Advertisement