For the best experience, open
https://m.punjabitribuneonline.com
on your mobile browser.
Advertisement

ਮਸੂਰੀ ਤੋਂ ਦੇਹਰਾਦੂਨ ਪਰਤਦਿਆਂ ਕਾਰ ਡੂੰਘੀ ਖੱਡਣ ’ਚ ਡਿੱਗਣ ਕਾਰਨ 5 ਵਿਦਿਆਰਥੀਆਂ ਦੀ ਮੌਤ, ਇਕ ਜ਼ਖ਼ਮੀ

12:20 PM May 04, 2024 IST
ਮਸੂਰੀ ਤੋਂ ਦੇਹਰਾਦੂਨ ਪਰਤਦਿਆਂ ਕਾਰ ਡੂੰਘੀ ਖੱਡਣ ’ਚ ਡਿੱਗਣ ਕਾਰਨ 5 ਵਿਦਿਆਰਥੀਆਂ ਦੀ ਮੌਤ  ਇਕ ਜ਼ਖ਼ਮੀ
Advertisement

ਦੇਹਰਾਦੂਨ (ਉੱਤਰਾਖੰਡ), 4 ਮਈ
ਉੱਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਵਿੱਚ ਅੱਜ ਕਾਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਮਸੂਰੀ-ਦੇਹਰਾਦੂਨ ਰੋਡ ’ਤੇ ਹੋਇਆ। ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਵਿੱਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਲੜਕੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਦੀ ਪਛਾਣ ਨੈਨਸੀ ਵਜੋਂ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਕਾਰ ਵਿੱਚ 4 ਲੜਕੇ ਤੇ ਦੋ ਲੜਕੀਆਂ ਸਵਾਰ ਸਨ। ਇਹ ਸਾਰੇ ਦੇਹਰਾਦੂਨ ਆਈਐੱਮਐੱਸ ਕਾਲਜ ਦੇ ਵਿਦਿਆਰਥੀ ਸਨ ਅਤੇ ਘੁੰਮਣ ਲਈ ਮਸੂਰੀ ਆਏ ਸਨ। ਸਵੇਰੇ ਦੇਹਰਾਦੂਨ ਪਰਤਦੇ ਸਮੇਂ ਕਾਰ ਡੂੰਘੀ ਖਾਈ ਵਿੱਚ ਡਿੱਗ ਗਈ।

Advertisement

Advertisement
Author Image

Advertisement
Advertisement
×