For the best experience, open
https://m.punjabitribuneonline.com
on your mobile browser.
Advertisement

ਬਜ਼ੁਰਗਾਂ ਦੇ ਖਾਤਿਆਂ ’ਚ 5 ਮਹੀਨਿਆਂ ਦੀ ਪੈਨਸ਼ਨ ਪਾਈ: ਆਤਿਸ਼ੀ

08:26 AM Aug 24, 2024 IST
ਬਜ਼ੁਰਗਾਂ ਦੇ ਖਾਤਿਆਂ ’ਚ 5 ਮਹੀਨਿਆਂ ਦੀ ਪੈਨਸ਼ਨ ਪਾਈ  ਆਤਿਸ਼ੀ
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੀ ਹੋਈ ਵਿੱਤ ਮੰਤਰੀ ਆਤਿਸ਼ੀ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 23 ਅਗਸਤ
ਦਿੱਲੀ ਸਰਕਾਰ ਦੀ ਵਿੱਤ ਮੰਤਰੀ ਆਤਿਸ਼ੀ ਨੇ ਕਿਹਾ ਕਿ ਭਾਜਪਾ ਸ਼ਾਸਤ ਕੇਂਦਰ ਸਰਕਾਰ ਦੇ ਆਪਣੇ ਹਿੱਸੇ ਦਾ ਫੰਡ ਜਾਰੀ ਨਾ ਕਰ ਕੇ ਦਿੱਲੀ ਦੇ ਇੱਕ ਲੱਖ ਬਜ਼ੁਰਗਾਂ ਦੀ ਪੈਨਸ਼ਨ 5 ਮਹੀਨਿਆਂ ਤੋਂ ਰੁਕੀ ਹੋਈ ਸੀ।
ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਕੇਂਦਰ ਸਰਕਾਰ ਨਾਲ ਲੜਾਈ ਲੜਦਿਆਂ ਇੱਕ ਲੱਖ ਬਜ਼ੁਰਗਾਂ ਦੀ ਪੈਨਸ਼ਨ ਲਗਵਾਈ ਸੀ। ਵਿੱਤ ਮੰਤਰੀ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਬੀਤੇ ਦਿਨ 90,000 ਬਜ਼ੁਰਗਾਂ ਦੇ ਖਾਤਿਆਂ ਵਿੱਚ 5 ਮਹੀਨਿਆਂ ਦੀ ਪੈਨਸ਼ਨ ਭੇਜੀ ਗਈ ਸੀ, ਬਾਕੀ 10,000 ਪੈਨਸ਼ਨਾਂ ਅੱਜ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਬਜ਼ੁਰਗਾਂ ਦਾ ਪੁੱਤਰ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹੈ ਤਾਂ ਵੀ ਉਹ ਬਜ਼ੁਰਗਾਂ ਦੇ ਹੱਕਾਂ ਲਈ ਲੜਨ ਤੋਂ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਦੇ ਕੰਮ ਰੁਕਣ ਨਹੀਂ ਦੇਵੇਗੀ, ਜਿਸ ਤਰ੍ਹਾਂ ਇਸ ਨੇ ਭਾਜਪਾ ਦੀ ਸੱਤਾ ਵਾਲੀ ਕੇਂਦਰ ਸਰਕਾਰ ਨਾਲ ਲੜ ਕੇ ਬਜ਼ੁਰਗਾਂ ਨੂੰ ਇਹ ਪੈਨਸ਼ਨ ਦਿੱਤੀ ਹੈ, ਉਸੇ ਤਰ੍ਹਾਂ ਇਸ ਨੇ ਦਿੱਲੀ ਦੇ ਰੁਕੇ ਹੋਏ ਕੰਮ ਵੀ ਕਰਵਾਏ ਜਾਣਗੇ। ਵਿੱਤ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ 4 ਲੱਖ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ। ਇਨ੍ਹਾਂ ਵਿੱਚੋਂ 1 ਲੱਖ ਅਜਿਹੀ ਪੈਨਸ਼ਨ ਹੈ, ਜਿਸ ਦਾ ਕੁਝ ਹਿੱਸਾ ਦਿੱਲੀ ਸਰਕਾਰ ਅਤੇ ਕੁਝ ਹਿੱਸਾ ਕੇਂਦਰ ਸਰਕਾਰ ਵੱਲੋਂ ਆਉਂਦਾ ਹੈ। ਇਨ੍ਹਾਂ ਇੱਕ ਲੱਖ ਬਜ਼ੁਰਗਾਂ ਨੂੰ ਪਿਛਲੇ 5 ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲ ਰਹੀ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਇੱਕ ਲੱਖ ਬਜ਼ੁਰਗਾਂ ਨੂੰ ਪੈਨਸ਼ਨ ਨਹੀਂ ਮਿਲ ਰਹੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਜੋ ਪੈਨਸ਼ਨ ਦਾ ਹਿੱਸਾ ਆਉਂਦਾ ਹੈ, ਉਸ ਨੂੰ ਭਾਜਪਾ ਸ਼ਾਸਤ ਕੇਂਦਰ ਸਰਕਾਰ ਨੇ ਰੋਕ ਦਿੱਤਾ ਹੈ। ਦਿੱਲੀ ਦੇ ਬਜ਼ੁਰਗ ਬਹੁਤ ਚਿੰਤਤ ਸਨ। ਇਹ ਅਜਿਹੇ ਬਜ਼ੁਰਗ ਹਨ ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ, ਜਿਨ੍ਹਾਂ ਕੋਲ ਇਸ ਪੈਨਸ਼ਨ ਤੋਂ ਇਲਾਵਾ ਹੋਰ ਕੋਈ ਆਰਥਿਕ ਸਾਧਨ ਨਹੀਂ ਹੈ। ਵਿੱਤ ਮੰਤਰੀ ਆਤਿਸ਼ੀ ਨੇ ਸਾਂਝਾ ਕੀਤਾ, ‘‘ਇਹ ਬਜ਼ੁਰਗ ਅਕਸਰ ਮੇਰੇ ਕੋਲ ਆਉਂਦੇ ਸਨ। ਉਹ ਸਾਡੇ ਵੱਖ-ਵੱਖ ਵਿਧਾਇਕਾਂ ਕੋਲ ਜਾਂਦੇ ਸਨ। ਦਿੱਲੀ ਦੇ ਇਹ ਬਜ਼ੁਰਗ ਬਹੁਤ ਪ੍ਰੇਸ਼ਾਨ ਸਨ।

Advertisement
Advertisement
Author Image

sukhwinder singh

View all posts

Advertisement
×