For the best experience, open
https://m.punjabitribuneonline.com
on your mobile browser.
Advertisement

ਲੁਟੇਰਾ ਗਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ

10:32 AM Apr 06, 2024 IST
ਲੁਟੇਰਾ ਗਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ
ਪੁਲੀਸ ਦੀ ਹਿਰਾਸਤ ਵਿੱਚ ਮੁਲਜ਼ਮ। ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਪਟਿਆਲਾ, 5 ਅਪਰੈਲ
ਰਾਜਪੁਰਾ ਦੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਰਾਜਪੁਰਾ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਥਾਣਾ ਸਿਟੀ ਰਾਜਪੁਰਾ ਦੀ ਪੁਲੀਸ ਪਾਰਟੀ ਨੇ ਹਥਿਆਰਾਂ ਦੀ ਨੋਕ ’ਤੇ ਲੁੱਟਾਂ ਖੋਹਾਂ ਕਰਨ ਵਾਲ਼ੇ ਗਰੋਹ ਦੇ ਪੰਜ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਪੁਲੀਸ ਲਾਈਨ ਪਟਿਆਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਐਸਪੀ ਇਨਵੈਸ਼ਟੀਗੇਸ਼ਨ ਯੌਗੇਸ਼ ਸ਼ਰਮਾ ਨੇ ਦਿਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਦੇ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਵੀ ਸਬੰਧ ਹੋਣ ਦਾ ਖ਼ਦਸ਼ਾ ਹੈ ਜਿਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਮੁਲ਼ਜਮਾ ਵਿਚ ਸ਼ਿਵ ਕੁਮਾਰ ਕਾਲੂ ਵਾਸੀ ਪਿੰਡ ਕਮਾਦਪੁਰ (ਬਿਹਾਰ) ਹਾਲ ਵਾਸੀ ਬਾਂਡਾਂ ਬਸਤੀ ਬਨੂੜ, ਗੌਰਵ ਰਾਜਪੂਤ ਗੰਜਾ ਵਾਸੀ ਪਿੰਡ ਰੁਈਤੀ ਗੌੜਾ ਬਰੇਲੀ (ਯੂ.ਪੀ) ਹਾਲ ਵਾਸੀ ਬਾਂਡਾਂ ਬਸਤੀ ਬਨੂੜ, ਦਰਸ਼ਨ ਕੁਮਾਰ ਵਾਸੀ ਸੈਦਖੇੜੀ ਥਾਣਾ ਰਾਜਪੁਰਾ, ਨਿਸ਼ਾਨ ਸਿੰਘ ਸ਼ਾਨਾ ਵਾਸੀ ਪਿੰਡ ਖੋਦੇ ਬਾਂਗਰ ਜਿਲਾ ਗੁਰਦਾਸਪੁਰ ਅਤੇ ਸੰਨੀ ਮਸੀਹ ਲੌਂਗਾ ਵਾਸੀ ਧਿਆਨਪੁਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, ਕਾਰਤੂਸ ਤੇ ਹੋਰ ਮਾਰੂ ਹਥਿਆਰਾਂ ਸਮੇਤ ਚੋਰੀ ਦੇ ਵਹੀਕਲ ਵੀ ਬਰਾਮਦ ਹੋਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਲਬਿਰਟੀ ਚੌਕ ਰਾਜਪੁਰਾ ਵਿਖੇ ਮੌਜੂਦ ਸੀ, ਤਾਂ ਇਨ੍ਹਾਂ ਦੇ ਜੈਸ਼ਪਰ ਸਕੂਲ ਅਤੇ ਰਹਿਣ ਵਸੇਰਾ ਨੇੜੇ ਅੰਡਰ ਬਰਿੱਜ ਕੋਲ਼ ਹੋਣ ਦੀ ਇਤਲਾਹ ਮਿਲੀ ਜਿਸ ’ਤੇ ਪੁਲੀਸ ਨੇ ਇਨ੍ਹਾਂ ਨੂੰ ਦਬੋਚ ਲਿਆ। ਇਨ੍ਹਾਂ ਤੋਂ ਮੌਕੇ ’ਤੇ ਮਿਲੇ ਮੋਟਰਸਾਈਕਲ ’ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ ਤੇ ਇਹ ਡਕੈਤੀ ਕਰਨ ਦੀ ਫਿਰਾਕ ’ਚ ਸਨ। ਐੱਸਪੀ ਯੋਗੇਸ਼ ਸ਼ਰਮਾ ਨੇ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੇ ਜੇਲ੍ਹ ਵਿੱਚ ਬੰਦ ਵੱਖ-ਵੱਖ ਗੈਂਗਸਟਰਾਂ ਨਾਲ ਵੀ ਸਬੰਧ ਹਨ। ਉਹ ਆਪਣੇ ਆਕਾਵਾਂ ਦੇ ਜੇਲ੍ਹ ਵਿੱਚੋਂ ਆਉਂਦੇ ਨਿਰਦੇਸ਼ਾਂ ਦੇ ਤਹਿਤ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਸ ਗਰੋਹ ਦਾ ਸਰਗਮਨਾ ਸੰਨੀ ਮਸੀਹ ਉਰਫ ਲੌਂਗਾ ਹੈ,ਜੋ ਆਪਣੇ ਸਾਥੀਆਂ ਸਮੇਤ ਪਹਿਲਾਂ ਨਾਜਾਇਜ਼ ਅਸਲੇ ਅਤੇ ਨਸ਼ਾ ਵੇਚਣ ਦੇ ਕੇਸ ’ਚ ਜੇਲ੍ਹ ਯਾਤਰਾ ਵੀ ਕਰ ਚੁੱਕਾ ਹੈ। ਸ਼ਿਵ ਕੁਮਾਰ ’ਤੇ ਪਹਿਲਾਂ ਵੀ ਲੁੱਟ-ਖੋਹ ਅਤੇ ਕਤਲ ਦੇ ਕੇਸ ਦਰਜ ਹਨ। ਇਨ੍ਹਾਂ ਨੇ ਇਹ ਅਸਲਾ ਮੱਧ ਪ੍ਰਦੇਸ਼ ਤੋਂ ਮੰਗਵਾਇਆ ਸੀ।

Advertisement

Advertisement
Advertisement
Author Image

sukhwinder singh

View all posts

Advertisement