ਵਿਦੇਸ਼ ਲਿਜਾਣ ਦੇ ਨਾਂ ’ਤੇ 5 ਲੱਖ ਰੁਪਏ ਠੱਗੇ
07:32 AM Sep 27, 2024 IST
ਪੱਤਰ ਪ੍ਰੇਰਕ
ਭਵਾਨੀਗੜ੍ਹ, 26 ਸਤੰਬਰ
ਨੇੜਲੇ ਪਿੰਡ ਝਨੇੜੀ ਦੇ ਇੱਕ ਵਿਅਕਤੀ ਨੇ ਇੱਕ ਔਰਤ ਉੱਤੇ ਉਸ ਨੂੰ ਵਿਦੇਸ਼ ਲਿਜਾਣ ਦੇ ਨਾਂ ’ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ। ਸਬੰਧਤ ਥਾਣੇ ਵਿੱਚ ਹਰਵਿੰਦਰ ਸਿੰਘ ਵਾਸੀ ਝਨੇੜੀ ਨੇ ਸ਼ਿਕਾਇਤ ਦਿੱਤੀ ਹੈ ਕਿ ਅਰਸ਼ਦੀਪ ਕੌਰ ਵਾਸੀ ਜਾਤੀਮਾਜਰਾ ਉਸ ਦੀ ਦੋਸਤ ਸੀ। ਇਸ ਦੌਰਾਨ ਅਰਸ਼ਦੀਪ ਕੌਰ ਨੇ ਵਿਦੇਸ਼ ਜਾਣ ਲਈ ਉਸ ਤੋਂ 5 ਲੱਖ ਰੁਪਏ ਮੰਗੇ ਅਤੇ ਇਕਰਾਰ ਕੀਤਾ ਕਿ ਉਹ ਵਿਦੇਸ਼ ਜਾ ਕੇ 2-3 ਮਹੀਨਿਆਂ ਵਿੱਚ ਉਸ ਦੇ ਪੈ ਸੇ ਵਾਪਸ ਕਰ ਦੇਵੇਗੀ ਅਤੇ ਕੰਟਰੈਕਟ ਵਿਆਹ ਕਰਵਾ ਕੇ ਉਸ ਨੂੰ ਵਿਦੇਸ਼ ਲੈ ਜਾਵੇਗੀ। ਉਸ ਨੇ ਦੱਸਿਆ ਕਿ ਉਕਤ ਔਰਤ ਨੇ ਨਾ ਪੈਸੇ ਮੋੜੇ ਤੇ ਨਾ ਹੀ ਵਿਦੇਸ਼ ਲੈ ਕੇ ਗਈ। ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement