Father's day ਮੌਕੇ ਵਾਇਰਲ ਹੋਇਆ 5 ਲੱਖ ਦਾ ਕੇਕ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 15 ਜੂਨ
Father's Day ਮੌਕੇ ਸੋਸ਼ਲ ਮੀਡੀਆ ’ਤੇ ਇਕ ਦਿਲਚਸਪ ਤੇ ਮਜ਼ੇਦਾਰ ਖ਼ਬਰ ਸੁਰਖੀਆਂ ਵਿਚ ਹੈ। ਇਕ ਫੂਡ ਡਲਿਵਰੀ ਐਪ ਨੇ ਇਸ ਦਿਨ ਨੂੰ ਵਿਸ਼ੇਸ਼ ਬਣਾਉਣ ਲਈ ਆਪਣੇ ਐਪ ’ਤੇ ‘Hazlenut chocolate cake’ ਦੀ ਪੇਸ਼ਕਸ਼ ਕੀਤੀ, ਪਰ ਕੇਕ ਦੀ ਕੀਮਤ ਪੰਜ ਲੱਖ ਰੁਪਏ ਲਿਖੀ ਹੋਈ ਸੀ। ਕਿਸੇ ਨੇ ਇਸ ਕੇਕ ਦੀ ਫੋਟੋ ਵਾਲੇ ਸਕਰੀਨਸ਼ਾਟ ਜਿਸ ’ਤੇ ਕੀਮਤ ਵੀ ਲਿਖੀ ਸੀ, ਨੂੰ ਵਾਇਰਲ ਕਰ ਦਿੱਤਾ।
ਕੇਕ ਦੇ ਸਕਰੀਨਸ਼ਾਟ ਵਿਚ Hazlenut chocolate cake (500g) Father's day ਸਪੈਸ਼ਲ ਟੈਗ ਦੇ ਨਾਲ ਟਿਕਟਿੰਗ ਵਿਚ ਪੰਜ ਲੱਖ ਰੁਪਏ ਵਿਚ ਦਿਸਿਆ ਜਦੋਂਕਿ ਉਸ ਦੇ ਬਿਲਕੁਲ ਨਾਲ ਸਾਧਾਰਨ Butterscotch ਤੇ Red Velvet ਕੇਕ ਸਿਰਫ਼ 499 ਤੇ 599 ਰੁਪਏ ਦੇ ਸਨ। ਇਹ ਭੁੱਲ ਇਕ ਤਕਨੀਕੀ ਗੜਬੜੀ ਜਾਂ ਟਾਈਪ ਐਰਰ ਕਰਕੇ ਹੋਣ ਦਾ ਖ਼ਦਸ਼ਾ ਹੈ। ਪਰ ਪੰਜ ਲੱਖ ਰੁਪਏ ਵਾਲੇ ਕੇਕ ਨੇ ਇੰਟਰਨੈੱਟ ’ਤੇ ਤਹਿਲਕਾ ਮਚਾ ਦਿੱਤਾ। ਇੰਟਰਨੈੱਟ ’ਤੇ ਵਾਇਰਲ ਹੋਈ ਇਸ ਪੋਸਟ ’ਤੇ ਸੋਸ਼ਲ ਮੀਡੀਆ ਯੂਜ਼ਰਜ਼ ਇਕ ਤੋਂ ਇਕ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਇਕ ਯੂਜ਼ਰ ਨੇ ਲਿਖਿਆ, ‘‘ਕੀ ਇਸ ਕੇਕ ਨੂੰ ਹੀਰੇ ਜਾਂ ਸੋਨੇ ਵਿਚ ਬੇਕ ਕੀਤਾ ਗਿਆ ਹੈ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਪੰਜ ਲੱਖ ਵਿਚ ਤਾਂ ਪੰਜ ਆੲਂੀਫੋਨ ਆ ਜਾਂਦੇ ਨੇ। ਤੀਜੇ ਯੂਜ਼ਰ ਨੇ ਲਿਖਿਆ, ‘‘ਪਾਪਾ ਕੇਕ ਦੇ ਨਾਲ Menu ਵੀ ਪੜ੍ਹਨਾ ਨਾ ਭੁਲਿਓ।’’ ਇਨ੍ਹਾਂ ਮੀਮਸ ਨੇ ਸੋਸ਼ਲ ਮੀਡੀਆ ’ਤੇ ਲੋਕਾਂ ਨੂੰ ਹਸਾ ਹਸਾ ਕੇ ਉਨ੍ਹਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ ਹਨ।
ਕੁਝ ਨੇ ਮੰਨਿਆ ਕਿ ਇਹ ਬਰਾਂਡ ਮਾਰਕੀਟਿੰਗ ਦਾ ਢਕਵੰਜ ਹੋ ਸਕਦਾ ਹੈ ਜਦੋਂਕਿ ਕੁਝ ਨੇ ਇਸ ਨੂੰ ਤਕਨੀਕੀ ਨੁਕਸ ਮੰਨਿਆ। ਪਰ ਵਜ੍ਹਾ ਜੋ ਵੀ ਹੋਵੇ ਐਕਸ ’ਤੇ ਮੀਮ ਹੈਸ਼ਟੈਗ #5lakhcake ਟਰੈਂਡ ਕਰਨ ਲੱਗਾ ਹੈ। ਕੁਝ ਯੂੂਜ਼ਰਜ਼ ਨੇ ਤਾਂ ਇਸ ਉੱਤੇ ਪੰਜ ਲੱਖ ਦਾ ਬ੍ਰੇਕਫਾਸਟ, ਕੇਕ ਜਾਂ ਨਿਵੇਸ਼ ਜਿਹੇ ਚੁਟਕੁਲੇ ਵੀ ਬਣਾਏ। ਕੁਝ ਲੋਕਾਂ ਨੇ ਸਵਾਲ ਕੀਤਾ ਕਿ ਕੀ ਕੇਕ ਵਿਚ ਕਰੀਮ ਦੀ ਥਾਂ ਹੀਰੇ ਪਾਉਂਦੇ ਹੋ? ਦੱਸ ਦੇਈਏ ਕਿ Father's day ਹਰੇਕ ਸਾਲ ਜੂਨ ਮਹੀਨੇ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ।