For the best experience, open
https://m.punjabitribuneonline.com
on your mobile browser.
Advertisement

ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ੍ਹ ਹੋਣ ’ਤੇ 5 ਲੱਖ 37 ਹਜ਼ਾਰ ਰੁਪਏ ਜੁਰਮਾਨਾ

07:26 AM Apr 17, 2024 IST
ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ੍ਹ ਹੋਣ ’ਤੇ 5 ਲੱਖ 37 ਹਜ਼ਾਰ ਰੁਪਏ ਜੁਰਮਾਨਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਪਰੈਲ
ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਸਾਲ 24 ਮਾਰਚ ਤੋਂ 23 ਸਤੰਬਰ ਤੱਕ ਵੱਖ-ਵੱਖ ਵਿਕ੍ਰੇਤਾਵਾਂ ਦੁਆਰਾ ਵੇਚੀ ਜਾ ਰਹੀ ਖਾਣ-ਪੀਣ ਵਾਲੀ ਸਮੱਗਰੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਏ ਸੈਂਪਲਾਂ ਸਬੰਧੀ ਲੈਬਾਰਟਰੀ ਦੀ ਰਿਪੋਰਟ ਵਿੱਚ ਇਸ ਸਮੱਗਰੀ ਦੇ ਸਬ-ਸਟੈਂਡਰਡ ਪਾਏ ਜਾਣ ’ਤੇ ਸਬੰਧਤ ਵਿਕਰੇਤਾਵਾਂ ਨੂੰ 5 ਲੱਖ 37 ਹਜ਼ਾਰ ਰੁਪਏ ਦੇ ਜੁਰਮਾਨੇ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਡੀਸੀ ਆਕਾਸ਼ ਬਾਂਸਲ ਨੇ ਦੱਸਿਆ ਕਿ ਸਬ ਸਟੈਂਡਰਡ ਪਾਈਆਂ ਗਈਆਂ ਇਨ੍ਹਾਂ ਵਸਤਾਂ ਵਿੱਚ ਖੁੱਲ੍ਹੀ ਚਟਨੀ, ਮਿਕਸਡ ਮਿਲਕ, ਪਨੀਰ, ਖੁੱਲ੍ਹਾ ਪਨੀਰ, ਗੋਲ ਗੱਪੇ ਦਾ ਪਾਣੀ, ਵਨੀਲਾ ਆਈਸ ਕਰੀਮ, ਖੋਇਆ, ਮਿਲਕ ਕੇਕ, ਮੱਝ ਦਾ ਦੁੱਧ, ਗੁਲਾਬ ਦਾ ਸ਼ਰਬਤ, ਦੇਸੀ ਘਿਓ ਦੀ ਬਰਫੀ, ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਅਤੇ ਹਲਦੀ ਪਾਊਡਰ ਆਦਿ ਦੇ ਸੈਂਪਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁੱਗੀ ਮਿਆਦ ਵਾਲੇ ਇੱਕ ਮਿਲਕ ਸ਼ੇਕ ਦਾ ਸੈਂਪਲ ਫੇਲ੍ਹ ਪਾਇਆ ਗਿਆ ਜਿਸ ਨੂੰ 8 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੌਂਗੋਵਾਲ, ਬਡਰੁੱਖਾਂ, ਸੰਗਰੂਰ, ਦਿੜ੍ਹਬਾ, ਸ਼ੇਰਪੁਰ, ਨਮੋਲ, ਸੁਨਾਮ, ਚੰਨੋ, ਘਾਬਦਾਂ ਤੇ ਲਹਿਰਾ ’ਚੋਂ 22 ਸਮੱਗਰੀਆਂ ਦੇ ਸੈਂਪਲ ਫੇਲ੍ਹ ਪਾਏ ਜਾਣ ’ਤੇ 3 ਲੱਖ 83 ਹਜ਼ਾਰ ਦੇ ਜ਼ੁਰਮਾਨੇ ਲਗਾਏ ਗਏ ਹਨ ਜਦਕਿ ਵਨੀਲਾ ਆਈਸ ਕਰੀਮ ਦਾ ਸੈਂਪਲ ਫੇਲ੍ਹ ਪਾਏ ਜਾਣ ’ਤੇ ਸੰਗਰੂਰ ਦੇ ਇੱਕ ਵਿਕਰੇਤਾ ਨੂੰ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੌਂਗੋਵਾਲ, ਸੁਨਾਮ ਤੇ ਸੰਗਰੂਰ ਦੀਆਂ 4 ਫਰਮਾਂ ਦੇ ਮਿਲਕੀ ਰਸ, ਲਾਲ ਮਿਰਚ ਸੌਸ, ਇਲਾਇਚੀ ਦਾਣਾ ਬਿਸਕੁਟ ਅਤੇ ਹਲਦੀ ਪਾਊਡਰ ਦੇ ਸੈਂਪਲ ਫੇਲ੍ਹ ਪਾਏ ਗਏ ਜਿਸ ਲਈ 66 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ। ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਗੈਰਮਿਆਰੀ ਖਾਧ ਪਦਾਰਥ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×