ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਠਮੰਡੁ ਹਵਾਈ ਅੱਡੇ ’ਤੇ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 18 ਹਲਾਕ

12:22 PM Jul 24, 2024 IST
ਕਾਠਮੰਡੂ ਦੇ ਤ੍ਰਿਭੂਵਨ ਕੌਮਾਂਤਰੀ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋਏ ਜਹਾਜ਼ ਨੂੰ ਦੇਖਦੇ ਹੋਏ ਫੌਜ ਦੇ ਜਵਾਨ। -ਫੋਟੋ: ਪੀਟੀਆਈ

ਕਾਠਮੰਡੁ, 24 ਜੁਲਾਈ

Advertisement

ਤ੍ਰਿਭੁਵਨ ਕੋਮਾਂਤਰੀ ਹਵਾਈ ਅੱਡੇ ‘ਤੇ 19 ਵਿਅਕਤੀਆਂ ਨੂੰ ਲਿਜਾ ਰਿਹਾ ਨਿੱਜੀ ਏਅਰਲਾਈਨਜ਼ ਦਾ ਜਹਾਜ਼ ਉਡਾਣ ਭਰਨ ਮੌਕੇ ਦੁਰਘਟਨਾਗ੍ਰਸਤ ਹੋ ਗਿਆ। ਹਵਾਈ ਅੱਡੇ ਤੇ ਤੈਨਾਤ ਸੁਰੱਖਿਆ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਨੂੰ ਅੱਗ ਲੱਗ ਗਈ ਸੀ ਜੋ ਕਿ ਬੁਝਾ ਦਿੱਤੀ ਗਈ ਹੈ। ਤਾਜ਼ਾ ਵੇਰਵਿਆਂ ਅਨੁਸਾਰ ਹਾਦਸੇ ਵਿਚ ਹੁਣ ਤੱਕ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਪਾਇਲਟ ਦਾ ਬਚਾਅ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਇਟਰਜ਼ ਖ਼ਬਰ ਏਜੰਸੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਜਹਾਜ਼ ਉਡਾਣ ਭਰਨ ਮੌਕੇ ਰਨਵੇਅ ਤੋਂ ਖ਼ਿਸਕ ਗਿਆ ਸੀ, ਜਿਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। -ਪੀਟੀਆਈ/ਰਾਇਟਰਜ਼

Advertisement
Advertisement
Advertisement