ਦੁਨੀਆ ਦੀ ਸੱਤਵੀਂ ਸਭ ਉੱਚੀ ਚੋਟੀ ਤੋਂ ਡਿੱਗਣ ਕਾਰਨ 5 ਪਰਬਤਾਰੋਹੀਆਂ ਦੀ ਮੌਤ
01:48 PM Oct 08, 2024 IST
ਕਾਠਮੰਡੂ, 8 ਅਕਤੂਬਰ
Advertisement
ਨੇਪਾਲ ਵਿੱਚ ਦੁਨੀਆ ਦੀ ਸੱਤਵੀਂ ਸਭ ਤੋਂ ਉੱਚੀ ਚੋਟੀ ‘ਮਾਉਂਟ ਧੌਲਾਗਿਰੀ’ ਤੋਂ ਡਿੱਗਣ ਕਾਰਨ ਪੰਜ ਰੂਸੀ ਪਰਬਤਾਰੋਹੀਆਂ ਦੀ ਮੌਤ ਹੋ ਗਈ। ਰੂਸੀ ਪਰਬਤਾਰੋਹੀ ਨੇਪਾਲ ਦੇ ਪਤਝੜ ਪਰਬਤਾਰੋਹੀ ਸੀਜ਼ਨ ਦੌਰਾਨ 8,167 ਮੀਟਰ ਉੱਚੇ ਧੌਲਾਗਿਰੀ ਪਹਾੜ ਦੀ ਚੋਟੀ 'ਤੇ ਚੜ੍ਹ ਰਹੇ ਸਨ। ਕਾਠਮੰਡੁ ਸਥਿਤ ਆਈ ਐਮ ਟ੍ਰੈਕਿੰਗ ਐਂਡ ਐਕਸਪੀਡਿਸ਼ਨ ਦੇ ਪੇਂਬਾ ਜੰਗਬੂ ਸ਼ੇਰਪਾ ਨੇ ਦੱਸਿਆ ਕਿ ਪਰਬਤਾਰੋਹੀ ਐਤਵਾਰ ਤੋਂ ਲਾਪਤਾ ਸਨ ਅਤੇ ਮੰਗਲਵਾਰ ਨੂੰ ਬਚਾਅ ਕਾਰਜ ਲਈ ਨਿੱਕਲੇ ਹੈਲੀਕਾਪਟਰ ਨੇ ਉਨ੍ਹਾਂ ਦੀਆਂ ਲਾਸ਼ਾਂ ਦੇਖੀਆਂ। ਉਸਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਲੂੰ ਲਿਆਉਣ ਲਈ ਯੋਜਨਾ ਅਤੇ ਸਮਾਨ ਦੀ ਜਰੂਰਤ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਵਿਚੋਂ ਦੋ ਪਰਬਤਾਰੋਹੀ ਸਿਖਰ ’ਤੇ ਪਹੁੰਚ ਗਏ ਸਨ ਪਰ ਬਾਕੀ ਸਿਖਰ ’ਤੇ ਪਹੁੰਚੇ ਬਿਨ੍ਹਾਂ ਹੀ ਵਾਪਸ ਆ ਗਏ ਸਨ। ਪੀਟੀਆਈ
Advertisement
Advertisement