For the best experience, open
https://m.punjabitribuneonline.com
on your mobile browser.
Advertisement

ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਕਾਬੂ

12:15 PM Jul 11, 2024 IST
ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਕਾਬੂ
ਬੀਐੱਸਐੱਫ ਵੱਲੋ ਕਾਬੂ ਕੀਤੇ ਗਏ ਵਿਅਕਤੀ। ਫੋਟੋ ਏਐੱਨਆਈ
Advertisement

ਤ੍ਰਿਪੁਰਾ, 11 ਜੁਲਾਈ

Advertisement

ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਪਾਰ ਕਰਦੇ 5 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐੱਫ਼ ਦੀ ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ ਅਤੇ ਅਮਤਾਲੀ ਪੁਲੀਸ ਸਟੇਸ਼ਨ ਦੀ ਸਪੈਸ਼ਲ ਬ੍ਰਾਂਚ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੌਰਾਨ ਇਕ ਮਹਿਲਾ ਅਤੇ ਇਕ ਨਾਬਾਲਗ ਸਮੇਤ ਕੁੱਲ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 30 ਜੂਨ ਨੂੰ 11 ਬੰਗਲਾਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਬੰਗਲਾਦੇਸ਼ ਤੋਂ ਭਾਰਤ ਵਿੱਚ ਅਣਅਧਿਕਾਰਤ ਦਾਖਲੇ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਦਾ ਰੇਲ ਰਾਹੀਂ ਬੈਂਗਲੁਰੂ ਤੋਂ ਕਸ਼ਮੀਰ ਜਾਣ ਦਾ ਇਰਾਦਾ ਸੀ।- ਏਐੱਨਆਈ

Advertisement
Author Image

Puneet Sharma

View all posts

Advertisement
Advertisement
×