ਲਿਬਨਾਨ ਵਿਚ ਇਜ਼ਰਾਈਲ ਦੇ ਹਮਲੇ ਕਾਰਨ 492 ਵਿਅਕਤੀਆਂ ਦੀ ਮੌਤ
11:17 AM Sep 24, 2024 IST
Advertisement
ਮਰਜ਼ਯੂਨ, 24 ਸਤੰਬਰ
Advertisement
ਲਿਬਨਾਨ ਵਿਚ ਸੋਮਵਾਰ ਨੂੰ ਹੋਏ ਇਜ਼ਰਾਈਲ ਦੇ ਹਮਲੇ ਵਿਚ 490 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਿੰਨ੍ਹਾਂ ਵਿਚ 90 ਤੋਂ ਮਹਿਲਾਵਾਂ ਅਤੇ ਬੱਚੇ ਹਨ। ਲਿਬਨਾਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਲ 2006 ਵਿਚ ਇਜ਼ਰਾਈਲ ਹਿਜਬੁੱਲਾ ਯੁੱਧ ਤੋਂ ਬਾਅਦ ਇਹ ਸਭ ਤੋਂ ਭਿਆਨਕ ਹਮਲਾ ਹੈ। ਲਿਬਨਾਨ ਦੇ ਸਿਹਤ ਵਿਭਾਗ ਅਨੁਸਾਰ ਹਮਲਿਆਂ ਵਿਚ 35 ਬੱਚੇ ਅਤੇ 58 ਮਹਿਲਾਵਾਂ ਸਮੇਤ 492 ਲੋਕ ਮਾਰੇ ਗਏ ਅਤੇ 1645 ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਦੇਸ਼ ਹਾਲੇ ਸੰਚਾਰ ਉਪਕਰਨਾਂ ਦੇ ਹਮਲੇ ਤੋਂ ਉਭਰਿਆ ਨਹੀਂ ਸੀ ਕਿ ਇਕ ਘਾਤਕ ਹਮਲਾ ਹੋ ਹੋ ਗਿਆ। ਪੀਟੀਆਈ
Advertisement
Advertisement