For the best experience, open
https://m.punjabitribuneonline.com
on your mobile browser.
Advertisement

ਦੋ ਨਸ਼ਾ ਤਸਕਰਾਂ ਦੀ 48 ਲੱਖ ਦੀ ਪ੍ਰਾਪਰਟੀ ਅਟੈਚ

07:57 AM Aug 06, 2024 IST
ਦੋ ਨਸ਼ਾ ਤਸਕਰਾਂ ਦੀ 48 ਲੱਖ ਦੀ ਪ੍ਰਾਪਰਟੀ ਅਟੈਚ
ਲੁਧਿਆਣਾ ਵਿੱਚ ਨਸ਼ਾ ਤਸਕਰ ਦੀ ਪ੍ਰਾਪਰਟੀ ਅਟੈਚ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਪੁਲੀਸ ਨੇ ਦੋ ਨਸ਼ਾ ਤਸਕਰਾਂ ਦੀ ਜਾਇਦਾਦ ਅਟੈਚ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਦੋਵਾਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਦੇ ਨਾਮ ’ਤੇ ਕਰੀਬ ਇੱਕ ਕਰੋੜ 48 ਲੱਖ ਰੁਪਏ ਦੀ ਜਾਇਦਾਦ ਸੀ, ਜੋ ਪੁਲੀਸ ਨੇ ਕੇਸ ਨਾਲ ਜੋੜ ਦਿੱਤੀ ਹੈ।
ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਜਲੰਧਰ ਦੇ ਨੂਰਮਹਿਲ ਸਥਿਤ ਨਿਊ ਸਬ ਤਹਿਸੀਲ ਕਲੋਨੀ ਇਲਾਕੇ ’ਚ ਰਹਿਣ ਵਾਲੇ ਨੀਰਜ ਕੁਮਾਰ ਨੂੰ ਕੁਝ ਸਮਾਂ ਪਹਿਲਾਂ ਹੀ ਇਲਾਕੇ ਵਿੱਚੋਂ ਅਫ਼ੀਮ ਤੇ ਚੂਰਾ ਪੋਸਤ ਨਾਲ ਕਾਬੂ ਕੀਤਾ ਸੀ। ਇਸ ਦੇ ਨਾਲ ਨਾਲ ਮੁਲਜ਼ਮ ਦੇ ਕਬਜ਼ੇ ਵਿੱਚੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਸਨ। ਇਸ ਦੇ ਨਾਲ ਹੀ ਪੁਲੀਸ ਨੇ ਸਲੇਮ ਟਾਬਰੀ ਦੇ ਮੁਹੱਲਾ ਪੀਰੂਬੰਦਾ ਇਲਾਕੇ ’ਚ ਰਹਿਣ ਵਾਲੇ ਮਨਦੀਪ ਸਿੰਘ ਉਰਫ਼ ਮੰਨਾ ਨੂੰ ਗ੍ਰਿਫ਼ਤਾਰ ਕਰ ਉਸ ਦੇ ਕਬਜ਼ੇ ਵਿੱਚੋਂ ਹੈਰੋਇਨ ਬਰਾਮਦ ਕੀਤੀ ਸੀ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਹੇ ਹਨ ਤੇ ਮੁਲਜ਼ਮ ਨੀਰਜ ਨੇ ਨਸ਼ਾ ਤਸਕਰੀ ਕਰ ਨੂਰਮਹਿਲ ’ਚ 180 ਗਜ਼ ਦਾ ਇੱਕ ਮਕਾਨ ਬਣਾਇਆ ਹੈ ਤੇ ਕਾਰ ਖਰੀਦੀ ਹੈ। ਉਧਰ ਮੁਲਜ਼ਮ ਮੰਨਾ ਨੇ ਸਲੇਮ ਟਾਬਰੀ ਇਲਾਕੇ ’ਚ 90 ਗਜ਼ ਦਾ ਮਕਾਨ ਖਰੀਦਿਆ ਹੈ ਜਿਸ ਤੋਂ ਬਾਅਦ ਪੁਲੀਸ ਨੇ ਜਾਇਦਾਦ ਦਾ ਪਤਾ ਲਾ ਉਨ੍ਹਾਂ ਦੀ ਜਾਇਦਾਦ ਫਰੀਜ਼ ਕਰ ਕੇਸ ਤਿਆਰ ਕਰ ਸੀਨੀਅਰ ਅਧਿਕਾਰੀਆਂ ਨੂੰ ਭੇਜ ਦਿੱਤਾ। ਜਿਸ ਤੋਂ ਬਾਅਦ ਪੁਲੀਸ ਨੇ ਦੋਹਾਂ ਮੁਲਜ਼ਮਾਂ ਦੀ ਜਾਇਦਾਦ ਕੇਸ ਨਾਲ ਜੋੜ ਦਿੱਤੀ।

Advertisement

ਜੇਲ੍ਹ ’ਚੋਂ ਬਾਹਰ ਆਉਣ ਮਗਰੋਂ ਮੁੜ ਸ਼ੁਰੂ ਕੀਤਾ ਨਸ਼ਾ ਤਸਕਰੀ ਦਾ ਧੰਦਾ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਨਸ਼ਾ ਤਸਕਰੀ ਦੇ ਕੇਸ ਵਿੱਚ ਜ਼ਮਾਨਤ ’ਤੇ ਕੁਝ ਸਮਾਂ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਜਲੰਧਰ ਦੇ ਪਿੰਡ ਸਰੀਂਹ ਦੇ ਤਸਕਰ ਨੂੰ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਮੁਲਜ਼ਮ ਪਿੰਡ ਝਾਂਡੇ ਕੋਲ ਆਪਣੀ ਕਾਰ ’ਚ ਕਿਸੇ ਨੂੰ ਅਫ਼ੀਮ ਦੀ ਖੇਪ ਸਪਲਾਈ ਕਰਨ ਲਈ ਜਾ ਰਿਹਾ ਸੀ। ਮੁਲਜ਼ਮ ਦੇ ਕਬਜ਼ੇ ਵਿੱਚੋਂ ਪੁਲੀਸ ਟੀਮ ਨੇ 2 ਕਿਲੋ ਅਫ਼ੀਮ ਕਾਰ ਵਿੱਚੋਂ ਅਤੇ ਇੱਕ ਕਿਲੋ ਅਫ਼ੀਮ ਉਸ ਦੇ ਘਰ ਤੋਂ ਬਰਾਮਦ ਕੀਤੀ ਹੈ। ਪੁਲੀਸ ਨੇ ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਵਿੱਚ ਪਿੰਡ ਸਰੀਂਹ ਵਾਸੀ ਮਨਕੀਰਤ ਸਿੰਘ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਅਮਰਜੀਤ ਕੁਮਾਰ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਪਿੰਡ ਝਾਂਡੇ ਕੋਲ ਨਾਕੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ਾ ਤਸਕਰੀ ਦਾ ਕਾਰੋਬਾਰ ਕਰਦਾ ਹੈ ਤੇ ਅਫ਼ੀਮ ਦੀ ਸਪਲਾਈ ਕਰਨ ਲਈ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮ ਨੂੰ ਨਾਕਾਬੰਦੀ ਦੌਰਾਨ ਰੋਕ ਲਿਆ ਤੇ 2 ਕਿਲੋ ਅਫ਼ੀਮ ਉਸਦੀ ਗੱਡੀ ’ਚੋਂ ਬਰਾਮਦ ਕੀਤੀ। ਮੁਲਜ਼ਮ ਦੀ ਬੋਲੇਰੋ ਕਾਰ ਵੀ ਪੁਲੀਸ ਨੇ ਕਬਜ਼ੇ ’ਚ ਲੈ ਲਈ ਹੈ।

Advertisement

Advertisement
Author Image

sukhwinder singh

View all posts

Advertisement