ਵਿਦੇਸ਼ ਭੇਜਣ ਦੇ ਮਾਮਲਿਆਂ ਵਿੱਚ 48.5 ਲੱਖ ਰੁਪਏ ਠੱਗੇ
06:32 AM Jul 29, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
ਚੰਡੀਗੜ੍ਹ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਧੜੀ ਕਰਨ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਦੋ ਕੇਸ ਦਰਜ ਕੀਤੇ ਹਨ। ਇਕ ਕੇਸ ਥਾਣਾ ਸੈਕਟਰ-3 ਦੀ ਪੁਲੀਸ ਵੱਲੋਂ ਹਰਿਆਣਾ ਦੇ ਜਗਾਧਰੀ ਵਿੱਚ ਰਹਿਣ ਵਾਲੀ ਔਰਤ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਵਿੱਚ ਰਹਿਣ ਵਾਲੀ ਔਰਤ ਵਿਰੁੱਧ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 38.5 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ। ਦੂਜਾ ਮਾਮਲਾ, ਥਾਣਾ ਸੈਕਟਰ-39 ਦੀ ਪੁਲੀਸ ਨੇ ਮੁਹੰਮਦ ਇਰਸ਼ਾਦ ਆਲਮ ਵਾਸੀ ਬਿਹਾਰ ਦੀ ਸ਼ਿਕਾਇਤ ’ਤੇ ਵਿਕਰਮ ਤੇ ਰਿੰਕੂ ਵਿਰੁੱਧ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 10 ਲੱਖ ਰੁਪਏ ਲੈ ਲਏ, ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ।
Advertisement
Advertisement
Advertisement