ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਟੀਐਮ ਕਾਰਡ ਬਦਲ ਕੇ 45 ਹਜ਼ਾਰ ਕਢਵਾਏ

11:48 AM Jun 16, 2024 IST

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 15 ਜੂਨ
ਇੱਥੇ ਐਕਸਿਸ ਬੈਂਕ ਦੇ ਏਟੀਐਮ ਤੋਂ ਦੋ ਨੌਸ਼ਰਬਾਜ਼ਾਂ ਨੇ ਇੱਕ ਲੜਕੀ ਦਾ ਏਟੀਐਮ ਕਾਰਡ ਬਦਲ ਕੇ ਹਜ਼ਾਰਾਂ ਰੁਪਏ ਕੱਢਵਾ ਲਏ। ਪੁਲੀਸ ਨੇ ਸ਼ਿਕਾਇਤ ਮਿਲਣ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਸੋਨੀਆ ਵਰਮਾ ਨੇ ਦੱਸਿਆ ਕਿ ਉਹ ਐਕਸਿਸ ਬੈਂਕ ਦੇ ਏਟੀਐਮ ਤੋਂ ਪੈਸੇ ਕੱਢਵਾਉਣ ਲਈ ਗਈ ਸੀ। ਉਹ ਜਦੋਂ ਪੈਸੇ ਕਢਵਾ ਰਹੀ ਸੀ ਤਾਂ ਪਿੱਛੋਂ ਦੋ ਵਿਅਕਤੀ ਆਏ ਜਿਨ੍ਹਾਂ ਏਟੀਐਮ ਦਾ ਪਿੰਨ ਪਾਉਂਦੇ ਦੇਖ ਲਿਆ। ਸੋਨੀਆ ਨੇ ਦੱਸਿਆ ਕਿ ਜਦੋਂ ਪੈਸੇ ਕਢਵਾ ਕੇ ਜਾਣ ਲੱਗੀ ਤਾਂ ਨੌਸ਼ਰਬਾਜ਼ਾਂ ਨੇ ਚਲਾਕੀ ਨਾਲ ਉਸ ਦਾ ਏਟੀਐਮ ਕਾਰਡ ਬਦਲ ਕੇ ਜਾਅਲੀ ਏਟੀਐਮ ਕਾਰਡ ਫੜਾ ਦਿੱਤਾ। ਸਸੋਨੀਆ ਨੇ ਦੱਸਿਆ ਕਿ ਨੌਸ਼ਰਬਾਜ਼ਾਂ ਨੇ ਉਸ ਦੇ ਖਾਤੇ ’ਚੋਂ 45 ਹਜ਼ਾਰ ਕੱਢਵਾ ਲਏ। ਥਾਣਾ ਮੁਖੀ ਅਜੀਤੇਸ਼ ਕੌਸ਼ਲ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement