For the best experience, open
https://m.punjabitribuneonline.com
on your mobile browser.
Advertisement

ਪੇਅਟੀਐੱਮ ਖਾਤੇ ’ਚੋਂ 43 ਹਜ਼ਾਰ ਰੁਪਏ ਉਡਾਏ

08:48 AM Apr 02, 2024 IST
ਪੇਅਟੀਐੱਮ ਖਾਤੇ ’ਚੋਂ 43 ਹਜ਼ਾਰ ਰੁਪਏ ਉਡਾਏ
Advertisement

ਪੱਤਰ ਪ੍ਰੇਰਕ
ਕਾਦੀਆਂ, 1 ਅਪਰੈਲ
ਕਿਸੇ ਲਿੰਕ ’ਤੇ ਗਏ ਬਿਨਾਂ ਅਤੇ ਓਟੀਪੀ ਬਿਨਾਂ ਇੱਕ ਵਿਅਕਤੀ ਅਤੇ ਉਸ ਦੀ ਨੂੰਹ ਦੇ ਪੇਅਟੀਐੱਮ ਖਾਤੇ ਤੋਂ 42950 ਰੁਪਏ ਨਿਕਲ ਗਏ ਹਨ। ਫ਼ਿਤਖ਼ਾਰ ਅਹਿਮਦ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪੋਤਰੇ ਫ਼ਰਹਾਨ ਦੇ ਪੇਅਟੀਐੱਮ ਖਾਤੇ ’ਚੋਂ 25756 ਰੁਪਏ ਨਿਕਲ ਗਏ। ਰੁਪਏ ਕਢਵਾਉਣ ਵੇਲੇ ਉਨ੍ਹਾਂ ਨੂੰ ਕੋਈ ਓਟੀਪੀ ਨਹੀਂ ਆਇਆ। ਉਸ ਤੋਂ ਬਾਅਦ ਉਸ ਦੀ ਨੂੰਹ ਸ਼ਾਹੀਨ ਦੇ ਖਾਤੇ ਤੋਂ ਵੀ 12,195 ਰੁਪਏ ਨਿਕਲ ਗਏ। ਅੱਜ ਦੁਬਾਰਾ ਪੇਅ ਟੀਐੱਮ ’ਚੋਂ 4,999 ਰੁਪਏ ਨਿਕਲ ਗਏ। ਇਨ੍ਹਾਂ ਸਾਰੇ ਲੈਣ ਦੇਣ ਵਿੱਚ ਕੋਈ ਓਟੀਪੀ ਨਹੀਂ ਆਇਆ। ਇਹ ਸਾਰੇ ਪੈਸੇ ਨਿਆਜ਼ ਨਾਮਕ ਵਿਅਕਤੀ ਦੇ ਖਾਤੇ ਵਿੱਚ ਗਏ ਹਨ ਅਤੇ ਜਿਸ ਖਾਤੇ ਵਿੱਚ ਇਹ ਰਕਮ ਗਈ ਹੈ। ਇਸ ਸਬੰਧ ਸਾਈਬਰ ਕਰਾਈਮ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਸਥਾਨਕ ਪੁਲੀਸ ਨੂੰ ਵੀ ਇਸ ਬਾਰੇ ਸ਼ਿਕਾਇਤ ਦੇ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×