For the best experience, open
https://m.punjabitribuneonline.com
on your mobile browser.
Advertisement

ਜਲੰਧਰ ਜ਼ਿਲ੍ਹੇ ਵਿੱਚ 43 ਕਿੰਨਰ ਪਾਉਣਗੇ ਵੋਟਾਂ

06:41 AM Apr 28, 2024 IST
ਜਲੰਧਰ ਜ਼ਿਲ੍ਹੇ ਵਿੱਚ 43 ਕਿੰਨਰ ਪਾਉਣਗੇ ਵੋਟਾਂ
Advertisement

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 27 ਅਪਰੈਲ
ਲੋਕ ਸਭਾ ਚੋਣਾਂ ਮੌਕੇ ਕਰਤਾਰਪੁਰ ਸਣੇ ਜ਼ਿਲ੍ਹੇ ਦੇ ਨੌ ਵਿਧਾਨ ਸਭਾ ਹਲਕਿਆਂ ਵਿੱਚ 43 ਕਿੰਨਰ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਵੋਟ ਪਾਉਣਗੇ। ਇਸੇ ਤਰ੍ਹਾਂ ਦੇਸ਼ ਵੰਡ ਹੋਣ ਤੋਂ ਪਹਿਲਾਂ ਜਨਮੇ ਅਤੇ ਜ਼ਿੰਦਗੀ ਦੇ ਸਾਢੇ ਅੱਠ ਦਹਾਕੇ ਪਾਰ ਕਰ ਚੁੱਕੇ 14,288 ਮਰਦ ਅਤੇ ਔਰਤਾਂ ਇਸ ਲੋਕ ਸਭਾ ਚੋਣਾਂ ਵਿੱਚ ਵੋਟਾਂ ਪਾ ਕੇ ਨਵੀਂ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ। ਜ਼ਿਲ੍ਹੇ ਵਿੱਚ ਪਹਿਲੀ ਵਾਰ 39,853 ਨਵੇਂ ਬਣੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਸ ਸਬੰਧੀ ਕਰਤਾਰਪੁਰ ਦੀ ਨਵਦੀਪ ਕੌਰ, ਰਮਨਪ੍ਰੀਤ ਕੌਰ ਤੇ ਰੇਖਾ ਰਾਣੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕਰ ਕੇ ਦੇਸ਼ ਲਈ ਨਵੀਂ ਸਰਕਾਰ ਚੁਣਨਗੇ।
ਜ਼ਿਲ੍ਹੇ ਦੇ ਨੌ ਵਿਧਾਨ ਸਭਾ ਹਲਕੇ ਕਰਤਾਰਪੁਰ ਚਾਰ, ਫਿਲੌਰ ’ਚ ਪੰਜ, ਨਕੋਦਰ ’ਚ ਚਾਰ, ਸ਼ਾਹਕੋਟ ’ਚ ਦੋ, ਜਲੰਧਰ ਵੈਸਟ ’ਚ ਸੱਤ, ਜਲੰਧਰ ਸੈਂਟਰਲ ’ਚ ਪੰਜ, ਜਲੰਧਰ ਨੌਰਥ ’ਚ ਪੰਜ, ਜਲੰਧਰ ਕੈਂਟ ’ਚ ਸੱਤ ਅਤੇ ਆਦਮਪੁਰ ਵਿੱਚ ਚਾਰ ਕਿੰਨਰਾਂ ਨੇ ਆਪਣੀਆਂ ਵੋਟਾਂ ਬਣਵਾਈਆਂ ਹਨ।
ਇਸ ਸਬੰਧੀ ਕਰਤਾਰਪੁਰ ਦੀ ਮਹੰਤ ਪਾਲੀ ਨੇ ਦੱਸਿਆ ਕਿ ਘੋਖ ਪੜਤਾਲ ਕਰ ਕੇ ਪੂਰੀ ਜਾਣਕਾਰੀ ਲੈ ਕੇ ਹੀ ਡੇਰਿਆਂ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×