ਆਰਆਰਟੀਐੱਸ ਪ੍ਰਾਜੈਕਟ ਲਈ 415 ਕਰੋੜ ਰੁਪਏ ਜਾਰੀ
07:01 AM Nov 25, 2023 IST
Advertisement
ਨਵੀਂ ਦਿੱਲੀ, 24 ਨਵੰਬਰ
ਦਿੱਲੀ ਸਰਕਾਰ ਨੇ ਰੀਜਨਲ ਰੈਪਿਡ ਟਰਾਂਜ਼ਿਟ ਸਿਸਟਮ (ਆਰਆਰਟੀਐੱਸ) ਪ੍ਰਾਜੈਕਟ ਲਈ ਕੌਮੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐੱਨਸੀਆਰਟੀਸੀ) ਨੂੰ 415 ਕਰੋੜ ਰੁਪਏ ਜਾਰੀ ਕੀਤੇ ਹਨ। ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਇਹ ਜਾਣਕਾਰੀ ਦਿੱਤੀ। ਇਸ ਹਫ਼ਤੇ ਦੇ ਸ਼ੁਰੂ ਵਿੱਚ ਸੁਪਰੀਮ ਕੋਰਟ ਨੇ ਅਲਵਰ ਅਤੇ ਪਾਣੀਪਤ ਤੱਕ ਆਰਆਰਟੀਐਸ ਕੋਰੀਡੋਰ ਲਈ ਫੰਡ ਮੁਹੱਈਆ ਨਾ ਕਰਨ ਵਾਸਤੇੇ ਦਿੱਲੀ ਸਰਕਾਰ ਨੂੰ ਝਾੜ ਪਾਈ ਸੀ। ਗਹਿਲੋਤ ਨੇ ਦੱਸਿਆ, ‘‘ਟਰਾਂਸਪੋਰਟ ਵਿਭਾਗ ਨੇ ਅੱਜ 415 ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ।’’ ਫੰਡ ਦੀ ਪਹਿਲੀ ਕਿਸ਼ਤ ਵਜੋਂ 80 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਆਰਆਰਟੀਸੀ ਪ੍ਰਾਜੈਕਟ ਤਹਿਤ ਦਿੱਲੀ ਨੂੰ ਉੱਤਰ ਪ੍ਰਦੇਸ਼ ਦੇ ਮੇਰਠ, ਰਾਜਸਥਾਨ ਦੇ ਅਲਵਰ ਅਤੇ ਹਰਿਆਣਾ ਦੇ ਪਾਣੀਪਤ ਨਾਲ ਜੋੜਨ ਲਈ ਇੱਕ ‘ਸੈਮੀ-ਹਾਈ ਸਪੀਡ’ ਰੇਲ ਕੋਰੀਡੋਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। -ਪੀਟੀਆਈ
Advertisement
Advertisement
Advertisement