ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ’ਚ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ: ਸੰਯੁਕਤ ਰਾਸ਼ਟਰ

08:09 AM Jul 12, 2023 IST

ਸੰਯੁਕਤ ਰਾਸ਼ਟਰ, 11 ਜੁਲਾਈ
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ’ਚ 2005-06 ਤੋਂ 2019-21 ਦੇ 15 ਸਾਲਾਂ ਦੌਰਾਨ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਅਤੇ ਗਰੀਬੀ ਤੇ ਮਨੁੱਖੀ ਵਿਕਾਸ ਬਾਰੇ ਆਕਸਫੋਰਡ ਦੀ ਮੁਹਿੰਮ ਵੱਲੋਂ ਜਾਰੀ ਬਹੁ-ਪਰਤੀ ਗਰੀਬੀ ਸੂਚਕ (ਐੱਮਪੀਆਈ) ਅੰਕ ’ਚ ਭਾਰਤ ਦੀ ਇਸ ਪ੍ਰਾਪਤੀ ਲਈ ਪ੍ਰਸ਼ੰਸਾ ਕੀਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਸਮੇਤ 25 ਮੁਲਕਾਂ ਨੇ 15 ਸਾਲਾਂ ਅੰਦਰ ਆਪਣੀ ਆਲਮੀ ਐੱਮਪੀਆਈ ਨੂੰ ਸਫ਼ਲਤਾਪੂਰਬਕ ਅੱਧਾ ਕਰ ਲਿਆ ਹੈ। ਗਰੀਬੀ ਘਟਾਉਣ ਵਾਲੇ ਮੁਲਕਾਂ ’ਚ ਕੰਬੋਡੀਆ, ਚੀਨ, ਕਾਂਗੋ, ਹੋਂਡੂਰਸ, ਭਾਰਤ, ਇੰਡੋਨੇਸ਼ੀਆ, ਮੋਰੱਕੋ, ਸਰਬੀਆ ਅਤੇ ਵੀਅਤਨਾਮ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਭਾਰਤ ਅਪਰੈਲ ’ਚ ਚੀਨ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਵੱਧ ਅਬਾਦੀ ਵਾਲਾ ਮੁਲਕ ਬਣ ਗਿਆ ਸੀ। -ਪੀਟੀਆਈ

Advertisement

Advertisement
Tags :
ਸੰਯੁਕਤਕਰੋੜ:ਗਰੀਬੀਨਿਕਲੇਬਾਹਰਭਾਰਤ:ਰਾਸ਼ਟਰ
Advertisement