ਭਾਰਤ, ਨੇਪਾਲ ਅਤੇ ਭੂਟਾਨ ਦੇ 400 ਤੋਂ ਵੱਧ ਵਿਦਿਆਰਥੀਆਂ ਨੂੰ ਬੰਗਲਾਦੇਸ਼ ਤੋਂ ਬਾਹਰ ਲਿਆਂਦਾ: ਮੁੱਖ ਮੰਤਰੀ ਮੇਘਾਲਿਆ
10:54 AM Jul 20, 2024 IST
ਨਵੀਂ ਦਿੱਲੀ, 20 ਜੁਲਾਈ
Advertisement
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਨੇ ਦੱਸਿਆ ਕਿ ਭਾਰਤ, ਨੇਪਾਲ ਦੇ 405 ਵਿਦਿਆਰਥੀ ਅਤੇ ਭੂਟਾਨ ਦੇ ਨਾਲ ਫਸੇ ਕੁੱਝ ਸੈਲਾਨੀਆਂ ਨੂੰ ਬੰਗਲਾਦੇਸ਼ ਤੋਂ ਭਾਰਤ ਲਿਆਂਦਾ ਗਿਆ ਹੈ। ਸੰਗਮਾ ਨੇ ਕਿਹਾ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆ ਵਿਚੋਂ ਬੰਗਲਾਦੇਸ਼ ਵਿਚ ਪੜਾਈ ਕਰ ਰਹੇ ਹਨ, ਜਿਥੇ ਹੁਣ ਸਰਕਾਰੀ ਨੋਕਰੀਆਂ ਵਿਚ ਕੋਟੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਜਾਰੀ ਹੈ।
ਸੰਗਮਾ ਨੇ ਕਿਹਾ ਕਿ ਭੂਟਾਨ ਅਤੇ ਨੇਪਾਲ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਬਹੁਤ ਸਾਰੇ ਸੈਲਾਨੀ ਵੀ ਗੁਆਂਢੀ ਦੇਸ਼ ਵਿੱਚ ਫਸੇ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਮੇਘਾਲਿਆ ਵੀ ਆ ਗਏ ਹਨ। ਮੇਘਾਲਿਆ ਸਰਕਾਰ ਨੇ ਰਾਜ ਦੇ ਨਾਗਰਿਕਾਂ ਦੀ ਸਹਾਇਤਾ ਲਈ ਇੱਕ ਹੈਲਪਲਾਈਨ 18003453644 ਜਾਰੀ ਕੀਤਾ ਹੈ।
ਉਧਰ ਵਿਦੇਸ਼ ਮੰਤਰਾਲੇ ਨੇ ਬੰਗਲਾਦੇਸ਼ ਵਿੱਚ ਭਾਰਤੀ ਨਾਗਰਿਕਾਂ ਨੂੰ ਵੀਰਵਾਰ ਨੂੰ ਢਾਕਾ ਵਿੱਚ ਹਾਈ ਕਮਿਸ਼ਨ ਵੱਲੋਂ ਜਾਰੀ ਸਲਾਹ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। -ਆਈਏਐੱਨਐੱਸ
Advertisement
Advertisement