ਸੈਨਿਕਾਂ ਦੇ ਬਕਾਇਆਂ ਦੇ ਭੁਗਤਾਨ ਲਈ 400 ਕਰੋੜ ਰੁਪਏ ਜਾਰੀ
11:00 PM Sep 24, 2023 IST
ਨਵੀਂ ਦਿੱਲੀ, 24 ਸਤੰਬਰ
ਥਲ ਸੈਨਾ ਤੇ ਰੱਖਿਆ ਲੇਖਾ ਵਿਭਾਗ ਦੀ ਸਾਂਝੀ ਪਹਿਲ ਮਗਰੋਂ ਵੱਡੀ ਗਿਣਤੀ ’ਚ ਜੂਨੀਅਰ ਕਮਿਸ਼ਨਡ ਅਫਸਰਾਂ (ਜੇਸੀਓ) ਅਤੇ ਹੋਰ ਅਹੁਦਿਆਂ ਦੇ ਸੇਵਾ ਦੇ ਰਹੇ ਕਰਮੀਆਂ ਦੇ ਲੰਮੇ ਸਮੇਂ ਤੋਂ ਪੈਂਡਿੰਗ 400 ਕਰੋੜ ਰੁਪਏ ਦੇ ਦਾਅਵਿਆਂ ਦਾ ਨਬਿੇੜਾ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਦਾਅਵੇ ਮਕਾਨ ਕਿਰਾਇਆ ਭੱਤਾ, ਤਨਖਾਹ ਤੈਅ ਕਰਨ ਸਬੰਧੀ ਮਾਮਲਿਆਂ ਤੇ ਫੌਜੀ ਮੁਲਾਜ਼ਮਾਂ ਦੇ ਬੱਚਿਆਂ ਲਈ ਸਿੱਖਿਆ ਭੱਤੇ ਨਾਲ ਸਬੰਧਤ ਹਨ। -ਪੀਟੀਆਈ
Advertisement
Advertisement