For the best experience, open
https://m.punjabitribuneonline.com
on your mobile browser.
Advertisement

ਪਿਲਖਣੀ ਵਿੱਚ 40 ਭੇਡਾਂ ਮਰੀਆਂ

08:23 AM Jul 24, 2024 IST
ਪਿਲਖਣੀ ਵਿੱਚ 40 ਭੇਡਾਂ ਮਰੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 23 ਜੁਲਾਈ
ਅੰਬਾਲਾ ਛਾਉਣੀ ਨੇੜਲੇ ਪਿੰਡ ਪਿਲਖਣੀ ਵਿੱਚ ਦਰਜਨਾਂ ਭੇਡਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਪਿੰਡ ਦੇ ਲੋਕ ਵੀ ਦਹਿਸ਼ਤ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਪਿੰਡ ਪਿਲਖਨੀ ਦੇ ਰੋਹਤਾਸ ਕੋਲ 120 ਭੇਡਾਂ ਅਤੇ ਬੱਕਰੀਆਂ ਹਨ। ਇਨ੍ਹਾਂ ਨੂੰ ਉਸ ਨੇ ਰਾਤ ਸਮੇਂ ਵਾੜੇ ਵਿਚ ਬੰਦ ਕੀਤਾ ਹੋਇਆ ਸੀ। ਸਵੇਰੇ ਉੱਠ ਕੇ ਉਸ ਨੇ ਦੇਖਿਆ ਕਿ ਉਸ ਦੀਆਂ ਭੇਡਾਂ ਅਤੇ ਬੱਕਰੀਆਂ ਮਰੀਆਂ ਪਈਆਂ ਸਨ। ਪਤਾ ਲੱਗਣ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਲੋਕਾਂ ਦਾ ਅੰਦਾਜ਼ਾ ਹੈ ਕਿ ਭੇਡਾਂ ਨੂੰ ਕੋਈ ਜੰਗਲੀ ਜਾਨਵਰ ਮਾਰ ਗਿਆ ਹੈ। ਭੇਡਾਂ ਦੇ ਮਾਲਕ ਰੋਹਤਾਸ ਦਾ ਕਹਿਣਾ ਹੈ ਕਿ ਉਸ ਦੀਆਂ 40 ਭੇਡਾਂ ਦੀ ਮੌਤ ਹੋਈ ਹੈ। ਉਸ ਨੇ ਦੱਸਿਆ ਕਿ ਉਹ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ। ਉਸ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ।

Advertisement
Advertisement
Author Image

sukhwinder singh

View all posts

Advertisement