For the best experience, open
https://m.punjabitribuneonline.com
on your mobile browser.
Advertisement

ਐੱਨਡੀਆਰਐੱਫ ਜਵਾਨਾਂ ਲਈ 40 ਫ਼ੀਸਦ ਜੋਖਮ ਭੱਤੇ ਨੂੰ ਮਨਜ਼ੂਰੀ

07:45 AM Jun 30, 2024 IST
ਐੱਨਡੀਆਰਐੱਫ ਜਵਾਨਾਂ ਲਈ 40 ਫ਼ੀਸਦ ਜੋਖਮ ਭੱਤੇ ਨੂੰ ਮਨਜ਼ੂਰੀ
ਐੱਨਡੀਆਰਐੱਫ ਦੀ ਦੂਜੀ ਪਰਬਤਾਰੋਹੀ ਮੁਹਿੰਮ ਵਿਜੈ ਦੇ ‘ਫਲੈਗ-ਇਨ’ ਸਮਾਰੋਹ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਪਿਊੂਸ਼ ਆਨੰਦ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 29 ਜੂਨ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਕੇਂਦਰ ਸਰਕਾਰ ਨੇ ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਵੱਲੋਂ ਕੀਤੇ ਜਾਂਦੇ ਔਖੇ ਅਪਰੇਸ਼ਨਾਂ (ਰਾਹਤ ਕਾਰਜਾਂ) ਦੇ ਮੱਦੇਨਜ਼ਰ ਇਸ ਦੇ ਜਵਾਨਾਂ ਲਈ 40 ਫ਼ੀਸਦ ਜੋਖਮ ਭੱਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੇ ਇਹ ਖੁਲਾਸਾ ਹਾਲ ਹੀ ’ਚ ਹਿਮਾਚਲ ਪ੍ਰਦੇਸ਼ ਵਿੱਚ 21,625 ਫੁੱਟ ਉੱਚ ਪਹਾੜੀ ਮਾਊਂਟ ਮਨੀਰੰਗ ਨੂੰ ਸਰ ਕਰਨ ਵਾਲੀ ਐੱਨਡੀਆਰਐੱਫ ਦੀ 35 ਮੈਂਬਰੀ ਟੀਮ ਦੇ ਸਵਾਗਤ ਮੌਕੇ ਕੀਤਾ। ਸ਼ਾਹ ਨੇ ‘ਵਿਜੈ’ ਨਾਮੀ ਟੀਮ ਦਾ ਸਵਾਗਤ ਕਰਨ ਮਗਰੋਂ ਕਿਹਾ, ‘‘ਸਰਕਾਰ ਨੇ ਸ਼ੁੱਕਰਵਾਰ ਨੂੰ ਹੀ ਸਿਰਫ ਐੱਨਡੀਆਰਐੱਫ ਜਵਾਨਾਂ ਲਈ 40 ਜੋਖਮ ਭੱਤੇ ਨੂੰ ਮਨਜ਼ੂਰੀ ਦਿੱਤੀ ਹੈ। ਲੰਮੇ ਸਮੇਂ ਤੋਂ ਇਹ ਮੰਗ ਲਟਕ ਰਹੀ ਸੀ। ਇਸ ਨਾਲ ਬਲ ਦੇ ਸਾਰੇ 1600 ਜਵਾਨਾਂ ਨੂੰ ਲਾਭ ਮਿਲੇਗਾ।’’
ਅਧਿਕਾਰੀਆਂ ਨੇ ਕਿਹਾ ਕਿ ਇਹ ਭੱਤਾ ਤਨਖਾਹ ਤੋਂ ਵੱਖਰੇ ਤੌਰ ’ਤੇ ਦਿੱਤਾ ਜਾਵੇਗਾ। ਸੁਰੱਖਿਆ ਗਾਰਡ (ਐੱਨਐੱਸਜੀ) ਅਤੇ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ) ਵਰਗੇ ਵਿਸ਼ੇਸ਼ ਬਲਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਫਰਜ਼ਾਂ ਲਈ 25 ਫ਼ੀਸਦ ਜੋਖਮ ਭੱਤਾ ਮਿਲੇਗਾ। ਸ਼ਾਹ ਨੇ ਇਹ ਆਖਿਆ ਕਿ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐੱਫਸ) ਅਤੇ ਐੱਨਡੀਆਰਐੱਫ ਜਿਹੇ ਵਿਸ਼ੇਸ਼ ਸੰਗਠਨਾਂ ਲਈ ਖੇਡਾਂ ਨੂੰ ਇੱਕ ‘ਸੱਭਿਆਚਾਰ’ ਬਣਾਉਣ ਦਾ ਫ਼ੈਸਲਾ ਵੀ ਕੀਤਾ ਹੈ। ਉਨ੍ਹਾਂ ਮੁਤਾਬਕ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਇਨ੍ਹਾਂ ਬਲਾਂ ਵਿੱਚੋਂ ਘੱਟ-ਘੱਟ ਇੱਕ ਟੀਮ ਲਾਜ਼ਮੀ ਤੌਰ ’ਤੇ ਕੌਮਾਂਤਰੀ ਅਤੇ ਕੌਮੀ ਟੂਰਨਾਮੈਂਟਾਂ ’ਚ ਹਿੱਸਾ ਲਵੇਗੀ। ਗ੍ਰਹਿ ਮੰਤਰੀ ਨੇ ਕਿਹਾ, ‘‘ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਦੀ ਅਗਵਾਈ ਹੇਠ ਇੱਕ ਕਮੇਟੀ ਕਾਇਮ ਕੀਤੀ ਗਈ ਅਤੇ ਖਾਕਾ ਉਲੀਕਿਆ ਗਿਆ ਹੈ। ਅਸੀਂ ਜਲਦੀ ਹੀ ਨਵਾਂ ਮਾਡਲ ਪੇਸ਼ ਕਰਾਂਗੇ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×