ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੈਲੇਕਸੀ ਜੈੱਡ ਸੀਰੀਜ਼ ਦੇ ਨਵੇਂ ਫੋਨਾਂ ਲਈ ਪ੍ਰੀ-ਬੁਕਿੰਗ 'ਚ 40 ਫ਼ੀਸਦੀ ਵਾਧਾ

04:52 PM Jul 16, 2024 IST
(Photo Samsung/web)
ਨਵੀਂ ਦਿੱਲੀ, 16 ਜੁਲਾਈ

ਸੈਮਸੰਗ ਨੇ ਛੇਵੀਂ ਸੀਰੀਜ਼ ਦੇ ਗਲੈਕਸੀ ਜ਼ੈੱਡ ਫਲਿੱਪ ਅਤੇ ਗਲੈਕਸੀ ਜ਼ੈੱਡ ਫੋਲਡ ਦੀ ਪ੍ਰੀ-ਬੁਕਿੰਗ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਪਿਛਲੀ ਸੀਰੀਜ਼ ਦੇ ਮੁਕਾਬਲੇ ਛੇਵੀਂ ਸੀਰੀਜ਼ ਦੇ ਫੋਨਾਂ ਲਈ 24 ਘੰਟਿਆਂ ਦੌਰਾਨ 40 ਫ਼ੀਸਦੀ ਵੱਧ ਪ੍ਰੀ-ਬੁਕਿੰਗ ਪ੍ਰਾਪਤ ਹੋਈ ਹੈ। ਕੰਪਨੀ ਦੇ ਉਪ ਪ੍ਰਧਾਨ ਰਾਜੂ ਪੁੱਲਨ ਨੇ ਕਿਹਾ ਕਿ ਪ੍ਰੀ-ਬੁਕਿੰਗ ਵਿਚ 1.4 ਗੁਣਾ ਵਾਧਾ ਦਰਸਾਉਂਦਾ ਹੈ ਕਿ ਭਾਰਤੀ ਖਪਤਕਾਰ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣ ਵਾਲਿਆਂ ਵਿਚੋਂ ਇਕ ਹਨ।

Advertisement

ਜਾਣੋ ਕੀ ਹੈ ਖਾਸ ਅਤੇ ਕਿੰਨੀ ਹੈ ਕੀਮਤ

ਗਲੈਕਸੀ ਸੀਰੀਜ਼ 6 ਦੇ ਇਹ ਫੋਨ ਏਆਈ(ਆਰਟਫ਼ੀਸ਼ੀਅਲ ਇੰਟੈਲੀਜੈਂਸ) ਨਾਲ ਲੈਸ ਹਨ, ਜਿਸ ਵਿਚ ਸੰਚਾਲਿਤ ਵਿਸ਼ੇਸ਼ਤਾਵਾਂ ਅਤੇ ਨੋਟ ਅਸਿਸਟ, ਕੰਪੋਜ਼ਰ, ਸਕੈਚ ਟੂ ਇਮੇਜ, ਇੰਟਰਪ੍ਰੇਟਰ, ਫੋਟੋ ਅਸਿਸਟ ਅਤੇ ਇੰਸਟੈਂਟ ਸਲੋ-ਮੋ ਜਿਹੇ ਵਿਕਲਪ ਉਪਲਬਧ ਹੋਣਗੇ। ਕੰਪਨੀ ਦਾ ਕਹਿਣਾ ਹੈ ਕਿ ਇਹ ਗਲੈਕਸੀ ਜ਼ੈੱਡ ਸੀਰੀਜ਼ ਦੇ ਹੁਣ ਤੱਕ ਦੇ ਸਭ ਤੋ ਪਤਲੇ ਅਤੇ ਹਲਕੇ ਫੋਨ ਹਨ।

ਗਲੈਕਸੀ ਜ਼ੈੱਡ 6 ਫਲਿੱਪ ਦੋ ਵੇਰੀਐਂਟ 12 ਜੀਬੀ ਰੈਮ ਨਾਲ 256 ਅਤੇ 512 ਜੀਬੀ ਡਾਟਾ ਸਮਰੱਥਾ ਨਾਲ ਮੌਜੂਦ ਹੈ ਜਿਨ੍ਹਾਂ ਦੀ ਕੀਮਤ ਕ੍ਰਮਵਾਰ 1,09,999 ਅਤੇ 1,21,999 ਹੈ। ਕੰਪਨੀ ਨੇ ਗਲੈਕਸੀ ਜ਼ੈੱਡ ਫੋਲਡ 6 ਲੈਣ ਵਾਲੇ ਉਪਭੋਗਤਾਵਾਂ ਲਈ 256ਜੀਬੀ ਅਤੇ 512 ਜੀਬੀ ਤੋਂ ਇਲਾਵਾ 1 ਟੀਬੀ ਤੱਕ ਦੀ ਸਮਰੱਥਾ ਵਾਲਾ ਵੇਰੀਐਂਟ ਵੀ ਉਪਲੱਬਧ ਕਰਵਾਇਆ ਹੈ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਗਲੈਕਸੀ ਜ਼ੈੱਡ ਫੋਲਡ 6 ਦੇ 12 ਜੀਬੀ ਰੈਮ ਨਾਲ 256 ਜੀਬੀ ਸਮਰੱਥਾ ਵਾਲੇ ਫੋਨ ਦੀ ਕੀਮਤ 1,64,999 ਰੁਪਏ ਹੈ, 512 ਜੀਬੀ ਅਤੇ 1 ਟੀਬੀ(1000 ਜੀਬੀ) ਵਾਲੇ ਫੋਨ ਦੀ ਕੀਮਤ ਕ੍ਰਮਵਾਰ 1,76,999 ਰੁਪਏ ਅਤੇ 2,00,999 ਰੁਪਏ ਹੈ।

Advertisement

ਸੈਮਸੰਗ ਗਲੈਕਸੀ 6 ਸੀਰੀਜ਼ ਦੇ ਇਨ੍ਹਾਂ ਮੋਬਾਈਲਜ਼ ਨਾਲ ਜੇਕਰ ਤੁਸੀਂ ਗਲੈਕਸੀ ਹੈੱਡਫੋਨ ਜਾਂ ਗਲੈਕਸੀ ਘੜੀ ਦੀ ਖਰੀਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਤੇ ਵੱਡੀ ਛੂਟ ਵੀ ਮਿਲ ਰਹੀ ਹੈ।

-ਪੀਟੀ ਵੈੱਬ ਡੈੱਸਕ/ਆਈਏਐੱਨਐੱਸ

Advertisement
Tags :
Samsung Galaxy z flip 6Samsung Galaxy z fold 6Samsung IndiaSamsung Mobiles