For the best experience, open
https://m.punjabitribuneonline.com
on your mobile browser.
Advertisement

ਮਸ਼ਹੂਰ ਸੰਗੀਤ ਨਿਰਦੇਸ਼ਕ ਦੇ ਸਟੂਡੀਓ ’ਚੋਂ 40 ਲੱਖ ਚੋਰੀ, 1 ਗ੍ਰਿਫ਼ਤਾਰ

01:40 PM Feb 22, 2025 IST
ਮਸ਼ਹੂਰ ਸੰਗੀਤ ਨਿਰਦੇਸ਼ਕ ਦੇ ਸਟੂਡੀਓ ’ਚੋਂ 40 ਲੱਖ ਚੋਰੀ  1 ਗ੍ਰਿਫ਼ਤਾਰ
Photo: pritam chakraborty/FB
Advertisement

ਮੁੰਬਈ, 22 ਫਰਵਰੀ

Advertisement

ਮੁੰਬਈ ਪੁਲੀਸ ਨੇ ਬਾਲੀਵੁੱਡ ਸੰਗੀਤ ਨਿਰਦੇਸ਼ਕ ਪ੍ਰੀਤਮ ਚੱਕਰਵਰਤੀ ਦੇ ਦਫ਼ਤਰ ਤੋਂ 40 ਲੱਖ ਰੁਪਏ ਦੀ ਚੋਰੀ ਕਰਨ ਵਾਲੇ ਚੋਰ ਨੂੰ ਕਾਬੂ ਕੀਤਾ ਹੈ। ਆਸ਼ੀਸ਼ ਬੂਟੀਰਾਮ ਸਿਆਲ ਵਜੋਂ ਮੁਲਜ਼ਮ ਦੀ ਪਛਾਣ ਹੋਈ ਹੈ। ਕਾਬੂ ਕੀਤੇ ਗਏ ਵਿਅਕਤੀ ਕੋਲੋਂ ਅਧਿਕਾਰੀਆਂ ਨੇ ਚੋਰੀ ਕੀਤੀ ਨਕਦੀ ਦਾ 95 ਫੀਸਦੀ ਬਰਾਮਦ ਕੀਤਾ ਹੈ।

Advertisement

32 ਸਾਲਾ ਸਿਆਲ ਕਰੀਬ ਨੌਂ ਸਾਲਾਂ ਤੋਂ ਪ੍ਰੀਤਮ ਚੱਕਰਵਰਤੀ ਦੇ ਸਟੂਡੀਓ ਵਿੱਚ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਸੀ। 4 ਫਰਵਰੀ ਨੂੰ ਸਿਆਲ ਨੇ ਕਥਿਤ ਤੌਰ ’ਤੇ ਸਟੂਡੀਓ ’ਚੋਂ 40 ਲੱਖ ਰੁਪਏ ਨਾਲ ਭਰਿਆ ਬੈਗ ਚੋਰੀ ਕਰ ਲਿਆ। ਪ੍ਰੀਤਮ ਦੇ ਮੈਨੇਜਰ ਵਿਨੀਤ ਛੇੜਾ ਵੱਲੋਂ ਮਲਾਡ ਪੁਲੀਸ ਸਟੇਸ਼ਨ ’ਚ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਘਟਨਾ ਸਾਹਮਣੇ ਆਈ।

ਮਲਾਡ ਪੁਲੀਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ ਛੇੜਾ ਨੇ ਕੁਝ ਦਿਨ ਪਹਿਲਾਂ ਕੰਮਾਂ ਲਈ ਪੈਸੇ ਲਏ ਸਨ ਅਤੇ ਦਫਤਰ ’ਚ ਰੱਖ ਦਿੱਤੇ ਸਨ। ਪ੍ਰੀਤਮ ਦੇ ਘਰ ਤੋਂ ਵਾਪਸ ਪਰਤਣ ’ਤੇ ਛੇੜਾ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ 40 ਲੱਖ ਰੁਪਏ ਵਾਲਾ ਬੈਗ ਗਾਇਬ ਸੀ। ਦਫਤਰ ਦੇ ਸਟਾਫ ਨੇ ਉਸ ਨੂੰ ਦੱਸਿਆ ਕਿ ਸਿਆਲ ਨੇ ਇਹ ਕਹਿ ਕੇ ਬੈਗ ਲੈ ਲਿਆ ਹੈ ਕਿ ਉਹ ਪ੍ਰੀਤਮ ਦੇ ਘਰ ਪਹੁੰਚਾਉਣ ਜਾ ਰਿਹਾ ਹੈ। ਹਾਲਾਂਕਿ ਜਦੋਂ ਛੇੜਾ ਨੇ ਸਿਆਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਫ਼ੋਨ ਬੰਦ ਸੀ ਅਤੇ ਉਹ ਗਾਇਬ ਸੀ। ਜਿਸ ਉਪਰੰਤ ਮਲਾਡ ਪੁਲੀਸ ਸਟੇਸ਼ਨ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ।

ਸ਼ਿਕਾਇਤ ਮਿਲਣ ’ਤੇ ਮੁੰਬਈ ਪੁਲੀਸ ਨੇ ਖੇਤਰ ਵਿੱਚ 150 ਤੋਂ 200 ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਸਮੀਖਿਆ ਕਰਦੇ ਹੋਏ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ। ਮਲਾਡ ਪੁਲੀਸ ਚੋਰੀ ਹੋਈ ਨਕਦੀ ਦਾ 95 ਪ੍ਰਤੀਸ਼ਤ ਬਰਾਮਦ ਕਰਨ ਵਿੱਚ ਕਾਮਯਾਬ ਰਹੀ ਹੈ। -ਏਐੱਨਆਈ

Advertisement
Author Image

Puneet Sharma

View all posts

Advertisement