For the best experience, open
https://m.punjabitribuneonline.com
on your mobile browser.
Advertisement

ਨਾਕਾ ਤੋੜ ਕੇ ਭੱਜੀ ਕਾਰ ’ਚੋਂ 40 ਲੱਖ ਰੁਪਏ ਬਰਾਮਦ

08:03 AM Mar 21, 2024 IST
ਨਾਕਾ ਤੋੜ ਕੇ ਭੱਜੀ ਕਾਰ ’ਚੋਂ 40 ਲੱਖ ਰੁਪਏ ਬਰਾਮਦ
ਨਾਕਾ ਤੋੜ ਕੇ ਭੱਜਣ ਵਾਲੇ ਮੁਲਜ਼ਮਾਂ ਤੋਂ ਬਰਾਮਦ ਕੀਤੀ ਕਾਰ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਮੁਲਾਜ਼ਮ।
Advertisement

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 20 ਮਾਰਚ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਵੱਲੋਂ ਸ਼ੱਕੀ ਲੋਕਾਂ ਅਤੇ ਵਾਹਨਾਂ ਦੀ ਜਾਂਚ ਤੇ ਸ਼ਨਾਖਤ ਲਈ ਲਗਾਏ ਨਾਕੇ ਨੂੰ ਤੋੜ ਕੇ ਭੱਜੀ ਕਾਰ ’ਚੋਂ 40 ਲੱਖ ਦੇ ਕਰੀਬ ਰੁਪਏ ਬਰਾਮਦ ਹੋਏ ਹਨ। ਇਸ ਕਾਰ ’ਚ ਸਵਾਰ ਦੋ ਵਿਅਕਤੀ ਅਤੇ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਡੀਐੱਸਪੀ ਜਸਯਜੋਤ ਸਿੰਘ ਦੀ ਦੇਖ-ਰੇਖ ਹੇਠ ਇੱਥੇ ਤਹਿਸੀਲ ਚੌਕ ’ਚ ਟਰੈਫਿਕ ਸੈੱਲ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਇੱਕ ਕਾਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਕਾਰ ਚਾਲਕ ਨੇ ਕਾਰ ਰੋਕਣ ਦੀ ਥਾਂ ਨਾਕੇ ਤੋਂ ਸਿੱਧਵਾਂ ਬੇਟ-ਜਲੰਧਰ ਰੋਡ ਵੱਲ ਨੂੰ ਭਜਾ ਲਈ। ਪੁਲੀਸ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸੜਕ ’ਤੇ ਭੀੜ ਹੋਣ ਕਾਰਨ ਪੁਲੀਸ ਦੀ ਕਾਰ ਪਿੱਛੇ ਰਹਿ ਗਈ। ਇਸ ਦੌਰਾਨ ਥੋੜ੍ਹੀ ਦੂਰ ਜਾ ਕੇ ਕਾਰ ਚਾਲਕ ਸਣੇ ਦੋ ਵਿਅਕਤੀ ਕਾਰ ’ਚੋਂ ਉਤਰ ਕੇ ਫ਼ਰਾਰ ਹੋ ਗਏ।
ਟਰੈਫਿਕ ਪੁਲੀਸ ਇੰਚਾਰਜ ਡੀਐੱਸਪੀ ਮਨਜੀਤ ਸਿੰਘ, ਡਿਵੀਜ਼ਨ ਡੀਐੱਸਪੀ ਜਸਯਜੋਤ ਸਿੰਘ ਦੀ ਹਾਜ਼ਰੀ ’ਚ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 40,25,850 ਰੁਪਏ ਬਰਾਮਦ ਹੋਏ। ਬਰਾਮਦ ਰਕਮ ਪੁਲੀਸ ਨੇ ਮਾਲਖਾਨੇ ’ਚ ਜਮ੍ਹਾਂ ਕਰਵਾ ਦਿੱਤੀ ਹੈ। ਡੀਐੱਸਪੀ ਜਸਯਜੋਤ ਸਿੰਘ ਨੇ ਦੱਸਿਆ ਕਿ ਕਾਰ ਛੱਡ ਕੇ ਭੱਜਣ ਵਾਲਿਆਂ ਦੇ ਨਾਵਾਂ ਅਤੇ ਰਿਹਾਇਸ਼ ਬਾਰੇ ਪਤਾ ਲੱਗ ਗਿਆ ਹੈ। ਕਾਰ ਵਿੱਚ ਜਤਿਸ਼ ਗਰੋਵਰ ਵਾਸੀ ਮੁਹੱਲਾ ਬੁੱਧਵਾਸ ਵਾਲ ਫਿਰੋਜ਼ਪੁਰ, ਯੋਗੇਸ਼ ਕੁਮਾਰ ਵਾਸੀ ਵਾਰਡ ਨੰਬਰ-8 ਰਾਮਦਾਸ ਨਗਰ ਫਿਰੋਜ਼ਪੁਰ ਅਤੇ ਰੋਹਿਤ ਸੇਠੀ ਵਾਸੀ ਫਿਰੋਜ਼ਪੁਰ ਸ਼ਹਿਰ ਸਵਾਰ ਸਨ। ਇਨ੍ਹਾਂ ਬਾਰੇ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×