For the best experience, open
https://m.punjabitribuneonline.com
on your mobile browser.
Advertisement

ਕੈਂਟਰ ’ਚੋਂ 40 ਕਿਲੋ ਭੁੱਕੀ ਬਰਾਮਦ

10:42 PM Jun 29, 2023 IST
ਕੈਂਟਰ ’ਚੋਂ 40 ਕਿਲੋ ਭੁੱਕੀ ਬਰਾਮਦ
Advertisement

ਪੱਤਰ ਪ੍ਰੇਰਕ

Advertisement

ਸਮਾਣਾ, 23 ਜੂਨ

ਸੀਆਈਏ ਸਟਾਫ ਨੇ ਨਾਕਾਬੰਦੀ ਦੌਰਾਨ ਇਕ ਕੈਂਟਰ ‘ਚੋਂ 40 ਕਿੱਲੋ ਭੁੱਕੀ ਬਰਾਮਦ ਕਰ ਕੇ ਫਰਾਰ ਹੋਏ ਮੁਲਜ਼ਮ ਖ਼ਿਲਾਫ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਏਐੱਸਆਈ ਕਰਨੈਲ ਸਿੰਘ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਪਿੰਡ ਰਤਨਹੇੜੀ-ਗੁਹਲਾ ਸੜਕ ‘ਤੇ ਨਾਕਾਬੰਦੀ ਦੌਰਾਨ ਹਰਿਆਣਾ ਵੱਲੋਂ ਆ ਰਹੇ ਇੱਕ ਕੈਂਟਰ ਚਾਲਕ ਨੂੰ ਜਦੋਂ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕੈਂਟਰ ਛੱਡ ਕੇ ਫਰਾਰ ਹੋ ਗਿਆ, ਜਿਸ ‘ਚੋਂ 40 ਕਿਲੋ ਭੁੱਕੀ ਬਰਾਮਦ ਹੋਈ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਜਦੋਂ ਕੈਬਿਨ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਰਾਜਸਥਾਨ ਪੁਲੀਸ ਵੱਲੋਂ ਕੱਟੀ ਹੋਈ ਚਲਾਨ ਦੀ ਇਕ ਪਰਚੀ ਮਿਲੀ ਹੈ, ਜਿਸ ਦੇ ਆਧਾਰ ‘ਤੇ ਪੁਲੀਸ ਨੇ ਸੱਤਪਾਲ ਵਾਸੀ ਮਲਕਾਣਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

Advertisement
Tags :
Advertisement
Advertisement
×