For the best experience, open
https://m.punjabitribuneonline.com
on your mobile browser.
Advertisement

ਲੂ ਲੱਗਣ ਕਾਰਨ 25 ਚੋਣ ਮੁਲਾਜ਼ਮਾਂ ਸਣੇ 40 ਮੌਤਾਂ

07:02 AM Jun 01, 2024 IST
ਲੂ ਲੱਗਣ ਕਾਰਨ 25 ਚੋਣ ਮੁਲਾਜ਼ਮਾਂ ਸਣੇ 40 ਮੌਤਾਂ
Advertisement

ਮਿਰਜ਼ਾਪੁਰ/ਪਟਨਾ, 31 ਮਈ
ਉੱਤਰੀ ਭਾਰਤ ’ਚ ਗਰਮੀ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਬਿਹਾਰ, ਝਾਰਖੰਡ ਤੇ ਯੂਪੀ ’ਚ ਲੂ ਲੱਗਣ ਕਾਰਨ 40 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚੋਂ 25 ਚੋਣ ਮੁਲਾਜ਼ਮ ਹਨ। ਵਾਰਾਣਸੀ ’ਚ ਚੋਣ ਸਮੱਗਰੀ ਲੈਣ ਮੌਕੇ ਇੱਕ ਮੁਲਾਜ਼ਮ ਬੇਸੁੱਧ ਹੋ ਕੇ ਡਿੱਗ ਪਿਆ। ਸ਼ੁੱਕਰਵਾਰ ਨੂੰ ਸਭ ਤੋਂ ਵਧ 17 ਮੌਤਾਂ ਯੂਪੀ ’ਚ ਹੋਈਆਂ ਹਨ। ਇਸੇ ਤਰ੍ਹਾਂ ਬਿਹਾਰ ’ਚ 14, ਉੜੀਸਾ ’ਚ 5 ਅਤੇ ਝਾਰਖੰਡ ’ਚ 4 ਮੌਤਾਂ ਹੋਈਆਂ ਹਨ। ਝਾਰਖੰਡ ’ਚ ਲੂ ਲੱਗਣ ਕਾਰਨ 1300 ਤੋਂ ਜ਼ਿਆਦਾ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਯੂਪੀ ’ਚ ਅਧਿਕਾਰੀਆਂ ਨੇ ਕਿਹਾ ਕਿ ਸੋਨਭੱਦਰ ਤੇ ਮਿਰਜ਼ਾਪੁਰ ਜ਼ਿਲ੍ਹਿਆਂ ’ਚ ਚੋਣ ਅਮਲੇ ਦੇ 15 ਵਿਅਕਤੀਆਂ ਦੀ ਲੂ ਲੱਗਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਮਿਰਜ਼ਾਪੁਰ ਦੇ ਮਾਂ ਵਿੰਧਿਆਵਾਸਿਨੀ ਆਟੋਨੋਮਸ ਸਟੇਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜ ਬਹਾਦਰ ਕਮਲ ਨੇ ਦੱਸਿਆ ਕਿ ਹਸਪਤਾਲ ’ਚ ਸੱਤ ਹੋਮ ਗਾਰਡ ਜਵਾਨਾਂ, ਤਿੰਨ ਸੈਨੀਟੇਸ਼ਨ ਵਰਕਰਾਂ, ਇਕ-ਇਕ ਕਲਰਕ, ਚੱਕਬੰਦੀ ਅਧਿਕਾਰੀ ਤੇ ਚਪੜਾਸੀ ਦੀ ਮੌਤ ਹੋਈ ਹੈ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਨੂੰ ਤੇਜ਼ ਬੁਖ਼ਾਰ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਸੋਨਭੱਦਰ ਜ਼ਿਲ੍ਹੇ ’ਚ ਚੋਣ ਡਿਊਟੀ ’ਤੇ ਤਾਇਨਾਤ ਦੋ ਵਿਅਕਤੀਆਂ ਦੀ ਲੂ ਲੱਗਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੈ ਸਿੰਘ ਨੇ ਦੱਸਿਆ ਕਿ ਚੋਣ ਅਮਲੇ ਦੇ 9 ਮੁਲਾਜ਼ਮਾਂ ਦਾ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -ਪੀਟੀਆਈ

Advertisement

ਪਟਿਆਲਾ ’ਚ ਤਾਪਮਾਨ 46 ਡਿਗਰੀ ’ਤੇ ਪੁੱਜਾ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ’ਚ ਪਿਛਲੇ ਕਈ ਦਿਨਾਂ ਤੋਂ ਜਾਰੀ ਗਰਮੀ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਅੱਜ ਪਟਿਆਲਾ ’ਚ ਤਾਪਮਾਨ 46 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪਠਾਨਕੋਟ 45.8 ਅਤੇ ਲੁਧਿਆਣਾ 45.4 ਡਿਗਰੀ ਸੈਲਸੀਅਸ ਨਾਲ ਤਪਦੇ ਰਹੇ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਵਧ ਤੋਂ ਵਧ ਤਾਪਮਾਨ 45.2 ਅਤੇ ਗੁਰਦਾਸਪੁਰ ’ਚ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਬਿਜਲੀ ਕੱਟਾਂ ਦਰਮਿਆਨ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਨੂਹ ਤੇ ਫਰੀਦਾਬਾਦ ਕ੍ਰਮਵਾਰ 48.2 ਅਤੇ 48.1 ਡਿਗਰੀ ਸੈਲਸੀਅਸ ਨਾਲ ਗਰਮ ਰਹੇ। ਸਿਰਸਾ ’ਚ ਤਾਪਮਾਨ 47.8 ਜਦਕਿ ਹਿਸਾਰ ’ਚ 47.2 ਡਿਗਰੀ ਸੈਲਸੀਅਸ ਰਿਹਾ। ਰੋਹਤਕ ’ਚ ਤਾਪਮਾਨ 47.3, ਮਹਿੰਦਰਗੜ੍ਹ ’ਚ 46.5, ਅੰਬਾਲਾ ’ਚ 45.4 ਤੇ ਕਰਨਾਲ ’ਚ 43.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement