For the best experience, open
https://m.punjabitribuneonline.com
on your mobile browser.
Advertisement

ਛੇ ਨਸ਼ਾ ਤਸਕਰਾਂ ਦੀ 40 ਕਰੋੜ ਦੀ ਜਾਇਦਾਦ ਜ਼ਬਤ

08:56 AM Sep 17, 2023 IST
ਛੇ ਨਸ਼ਾ ਤਸਕਰਾਂ ਦੀ 40 ਕਰੋੜ ਦੀ ਜਾਇਦਾਦ ਜ਼ਬਤ
ਪਿੰਡ ਰੇੜ੍ਹਵਾਂ ਵਿੱਚ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਬੋਰਡ ਲਾਉਂਦੇ ਹੋਏ ਪੁਲੀਸ ਤੇ ਮਾਲ ਵਿਭਾਗ ਦੇ ਅਧਿਕਾਰੀ। -ਫੋਟੋ: ਸਰਬਜੀਤ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਸਤੰਬਰ
ਜ਼ਿਲ੍ਹਾ ਜਲੰਧਰ ਵਿੱਚ ਦਿਹਾਤੀ ਪੁਲੀਸ ਨੇ ਨਸ਼ਾਂ ਤਸਕਰਾਂ ਵਿਰੁੱਧ ਵੱਡੀ ਕਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਜ਼ਿਲ੍ਹੇ ਦੇ ਪਿੰਡ ਰੇੜ੍ਹਵਾਂ ਦੇ 6 ਨਸ਼ਾਂ ਤਸਕਰਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਬਣਾਈ 40.3 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਐੱਸਐੱਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਨੇ ਇਹ ਕਾਰਵਾਈ ਐਨਡੀਸੀਪੀ ਐਕਟ ਤਹਿਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਨਸ਼ਿਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਖ਼ਾਸ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਪਿੰਡ ਰੇੜ੍ਹਵਾਂ ਦੇ ਜਿਹੜੇ 6 ਨਸ਼ਾਂ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਉਨ੍ਹਾਂ ਵਿੱਚ ਕੁਲਵੰਤ ਸਿੰਘ ਉਰਫ ਕੰਤੀ, ਵਰਿੰਦਰਪਾਲ ਸਿੰਘ, ਸੁਖਪ੍ਰੀਤ ਸਿੰਘ, ਜਸਵਿੰਦਰ ਸਿੰਘ, ਦਿਲਬਾਗ ਸਿੰਘ ਉਰਫ ਬਾਗਾ ਅਤੇ ਸਵਰਨ ਸਿੰਘ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾਂ ਤਸਕਰਾਂ ਦੀ ਜਿਹੜੀ 40 ਕਰੋੜ 3 ਲੱਖ ਦੀ ਜਾਇਦਾਦ ਜ਼ਬਤ ਕੀਤੀ ਗਈ ਹੈੈ, ਉਸ ਵਿੱਚ ਜ਼ਮੀਨ ਤੇ ਵੱਡੀਆਂ ਗੱਡੀਆਂ ਸ਼ਾਮਲ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਦੇ ਹੁਕਮ ਨਾਲ ਕੀਤੀ ਜਾ ਰਹੀ ਹੈ। ਪਿੰਡ ਰੇੜ੍ਹਵਾਂ ਵਿੱਚ ਇਨ੍ਹਾਂ ਵਿਅਕਤੀਆਂ ਦੇ ਨਾਵਾਂ ਵਾਲਾ ਨੋਟਿਸ ਲਾਇਆ ਗਿਆ ਹੈ ਕਿ ਇਸ ਜਾਇਦਾਦ ਸਬੰਧੀ ਕੋਈ ਵੀ ਇਨ੍ਹਾਂ ਨਾਲ ਲੈਣਦਾਰੀ ਨਾ ਕਰੇ। ਐੱਸਐੱਸਪੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਨੇ ਪਿੰਡ ਰੇੜ੍ਹਵਾਂ ਵਿੱਚ ਬਣਾਈ ਜਾਇਦਾਦ ਵਿੱਚ ਇੱਕ ਫਾਰਮ ਹਾਊਸ ਬਣਾਇਆ ਹੋਇਆ ਹੈ ਜਿਸ ਦੀ ਕੀਮਤ ਕਰੀਬ 50 ਲੱਖ ਹੈ। ਇਸ ਤੋਂ ਇਲਾਵਾ ਹੋਰ ਜਿਹੜੀਆਂ ਜਾਇਦਾਦਾਂ ਅਟੈਚ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ 2 ਕਰੋੜ ਦਾ ਇੱਕ ਰਿਹਾਇਸ਼ੀ ਘਰ, ਚਾਰ ਕਰੋੜ 78 ਲੱਖ ਦੀ 255 ਕਨਾਲ 1 ਮਰਲਾ ਜ਼ਮੀਨ, ਇਸ ਤਰ੍ਹਾਂ 5 ਕਾਰਾਂ, 5 ਮੋਟਰਸਾਈਕਲ, 1 ਟਰੱਕ, 1 ਕੰਬਾਈਨ, 1 ਜੇਸੀਬੀ ਮਸ਼ੀਨ, 1 ਟਰੱਕ, 6 ਟਰੈਕਟਰ, 2 ਟਿੱਪਰ ਜ਼ਬਤ ਕਰਨ ਦਾ ਨੋਟਿਸ ਅਤੇ ਭਾਰਤ ਸਰਕਾਰ ਦੇ ਹੁਕਮਾਂ ਦੀਆਂ ਕਾਪੀਆਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਈਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਸ਼ਾਂ ਤਸਕਰਾਂ ਵੱਲੋਂ ਬਣਾਈ ਜਾਇਦਾਦ ਦਾ ਬਾਰੀਕੀ ਨਾਲ ਅਧਿਐਨ ਕਰਨ ਲਈ ਉਚ ਪੱਧਰੀ ਟੀਮ ਬਣਾਈ ਗਈ ਸੀ, ਜਿਸ ਵਿੱਚ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੂੰ ਤਫਤੀਸ਼ੀ ਅਫ਼ਸਰ ਲਗਾਇਆ ਗਿਆ ਸੀ। ਇਸੇ ਤਰ੍ਹਾਂ ਇਸ ਟੀਮ ਵਿੱਚ ਡੀਐੱਸਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਹੇਠ ਥਾਣੇਦਾਰ ਜਸਵਿੰਦਰ ਸਿੰਘ ਵੱਲੋਂ ਨਸ਼ਾ ਤਸਕਰਾਂ ਦੀ ਪਿੰਡ ਰੇੜ੍ਹਵਾਂ ਵਿੱਚ ਬਣਾਈ ਗਈ 40.3 ਕਰੋੜ ਦੀ ਜਾਇਦਾਦ ਦੇ ਸਾਰੇ ਵੇਰਵੇ ਇੱਕਠੇ ਕੀਤੇ ਗਏ ਸਨ।

Advertisement
Author Image

sukhwinder singh

View all posts

Advertisement
Advertisement
×