For the best experience, open
https://m.punjabitribuneonline.com
on your mobile browser.
Advertisement

ਗੈਂਗਸਟਰ ਲੱਕੀ ਪਟਿਆਲਾ ਤੇ ਮਨਦੀਪ ਧਾਲੀਵਾਲ ਦੇ 4 ਸ਼ੂਟਰ ਅਸਲੇ ਸਣੇ ਗ੍ਰਿਫ਼ਤਾਰ

08:36 AM Mar 13, 2024 IST
ਗੈਂਗਸਟਰ ਲੱਕੀ ਪਟਿਆਲਾ ਤੇ ਮਨਦੀਪ ਧਾਲੀਵਾਲ ਦੇ 4 ਸ਼ੂਟਰ ਅਸਲੇ ਸਣੇ ਗ੍ਰਿਫ਼ਤਾਰ
ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸਐੱਸਪੀ ਸੰਦੀਪ ਗਰਗ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 12 ਮਾਰਚ
ਮੁਹਾਲੀ ਪੁਲੀਸ ਨੇ ਇੱਥੋਂ ਦੇ ਸੈਕਟਰ-79 ਸਥਿਤ ਕਟਾਣੀ ਪ੍ਰੀਮੀਅਮ ਢਾਬੇ ਉੱਤੇ ਫਾਇਰਿੰਗ ਕਰ ਕੇ ਢਾਬੇ ਦੇ ਮਾਲਕ ਕੋਲੋਂ ਗੈਂਗਸਟਰ ਲੱਕੀ ਪਟਿਆਲ ਨੇ ਫੋਨ ਕਰ ਕੇ ਇੱਕ ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗੈਂਗਸਟਰ ਲੱਕੀ ਪਟਿਆਲ ਤੇ ਮਨਦੀਪ ਧਾਲੀਵਾਲ ਦੇ ਚਾਰ ਸ਼ੂਟਰਾਂ ਨੂੰ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਹਾਲੀ ਵਿੱਤ ਪੱਤਰਕਾਰ ਸੰਮੇਲਨ ਦੌਰਾਨ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਅਰਸ਼ਜੋਤ ਸਿੰਘ ਉਰਫ਼ ਅਰਸ਼ ਵਾਸੀ ਪਿੰਡ ਬੱਲੋਮਾਜਰਾ (ਮੁਹਾਲੀ) ਨੂੰ ਇਸ ਵਾਰਦਾਤ ਦੇ ਮੁੱਖ ਮੁਲਜ਼ਮ ਸ਼ੂਟਰ ਰਣਬੀਰ ਸਿੰਘ ਉਰਫ਼ ਰਾਣਾ ਵਾਸੀ ਪਿੰਡ ਗੁਣੋਮਾਜਰਾ ਨੂੰ ਅੱਜ ਫੇਜ਼-1, ਮੁਹਾਲੀ ਮੰਦਰ ਨੇੜਿਓਂ ਕਾਬੂ ਕੀਤਾ ਗਿਆ। ਮੁਲਜ਼ਮ ਕੋਲੋਂ .30 ਬੋਰ ਦੇ ਦੋ ਪਿਸਤੌਲ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ, ਜਦੋਂਕਿ ਮੁਲਜ਼ਮਾਂ ਦੇ ਦੋ ਸਾਥੀਆਂ ਅੰਮ੍ਰਿਤਪਾਲ ਸਿੰਘ ਉਰਫ਼ ਨੋਨਾ ਵਾਸੀ ਪਿੰਡ ਬੱਲੋਮਾਜਰਾ (ਮੁਹਾਲੀ) ਨੂੰ ਏਜੀਟੀਐਫ਼ ਵੱਲੋਂ ਅਤੇ ਫਿਰੋਜ ਖਾਨ ਵਾਸੀ ਪਿੰਡ ਛੋਟੀ ਖਾਟੂ (ਰਾਜਸਥਾਨ) ਨੂੰ ਐਸਟੀਐਫ਼ ਕਰਨਾਲ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×