For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਮੁਕਾਬਲੇ ਦੌਰਾਨ 4 ਤੇ ਛੱਤੀਗੜ੍ਹ ’ਚ 2 ਨਕਸਲੀ ਮਾਰੇ

11:40 AM Mar 19, 2024 IST
ਮਹਾਰਾਸ਼ਟਰ ਦੇ ਗੜ੍ਹਚਿਰੌਲੀ ’ਚ ਮੁਕਾਬਲੇ ਦੌਰਾਨ 4 ਤੇ ਛੱਤੀਗੜ੍ਹ ’ਚ 2 ਨਕਸਲੀ ਮਾਰੇ
ਫਾਈਲ ਫੋਟੋ।
Advertisement

ਗੜ੍ਹਚਿਰੌਲੀ (ਮਹਾਰਾਸ਼ਟਰ), 19 ਮਾਰਚ
ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਚਾਰ ਨਕਸਲੀ ਮਾਰੇ ਗਏ। ਇਨ੍ਹਾਂ ਨਕਸਲੀਆਂ 'ਤੇ 36 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਸੂਹ ਮਿਲਣ ’ਤੇ ਗੜ੍ਹਚਿਰੌਲੀ ਪੁਲੀਸ ਦੀ ਵਿਸ਼ੇਸ਼ ਲੜਾਕੂ ਇਕਾਈ ਸੀ-60 ਦੀਆਂ ਕਈ ਟੀਮਾਂ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਟੀਮ ਨੂੰ ਇਲਾਕੇ ਦੀ ਤਲਾਸ਼ੀ ਲਈ ਭੇਜਿਆ ਗਿਆ। ਇਸ ਦੌਰਾਨ ਦੁਵੱਲੀ ਗੋਲੀਬਾਰੀ ਵਿੱਚ ਚਾਰ ਨਕਸਲੀ ਮਾਰੇ ਗਏ। ਇਨ੍ਹਾਂ ਕੋਲੋਂ ਇਕ ਏਕੇ-47, ਕਾਰਬਾਈਨ, ਦੋ ਦੇਸੀ ਪਿਸਤੌਲ, ਨਕਸਲੀ ਸਾਹਿਤ ਅਤੇ ਹੋਰ ਸਾਮਾਨ ਵੀ ਬਰਾਮਦ ਹੋਇਆ ਹੈ। ਮਾਰੇ ਗਏ ਨਕਸਲੀਆਂ ਦੀ ਪਛਾਣ ਵਰਗੀਸ, ਮਾਗਤੂ, ਕੁਰਸਾਂਗ ਰਾਜੂ ਅਤੇ ਕੁਦੀਮੇਤਾ ਵੈਂਕਟੇਸ਼ ਵਜੋਂ ਹੋਈ ਹੈ।

Advertisement

ਦਾਂਤੇਵਾੜਾ: ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ ਇੱਕ ਔਰਤ ਸਮੇਤ ਦੋ ਨਕਸਲੀ ਮਾਰੇ ਗਏ। ਦਾਂਤੇਵਾੜਾ ਦੇ ਪੁਲੀਸ ਸੁਪਰਡੈਂਟ ਗੌਰਵ ਰਾਏ ਨੇ ਦੱਸਿਆ ਕਿ ਕਿਰੰਦੁਲ ਪੁਲੀਸ ਸਟੇਸ਼ਨ ਖੇਤਰ ਅਧੀਨ ਜੰਗਲ ਵਿੱਚ ਸਵੇਰੇ ਗੋਲੀਬਾਰੀ ਹੋਈ। ਗੋਲੀਬਾਰੀ ਰੁਕਣ ਬਾਅਦ ਮੌਕੇ ’ਤੇ ਜਾ ਕੇ ਦੇਖਣ ’ਤੇ ਦੋ ਹਥਿਆਰਾਂ, ਕੁਝ ਧਮਾਕਾਖੇਜ਼ ਸਮੱਗਰੀ ਅਤੇ ਹੋਰ ਚੀਜ਼ਾਂ ਦੇ ਨਾਲ ਔਰਤ ਸਣੇ ਦੋ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ।ਗੋਲੀਬਾਰੀ ਵਿਚ ਕੁਝ ਹੋਰ ਨਕਸਲੀਆਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

Advertisement
Author Image

Advertisement
Advertisement
×